
ਕੌਂਸਲਰ ਗੀਤਾ ਰਾਣੀ ਨੇ ਪੀਣ ਵਾਲੇ ਪਾਣੀ ਵਿਚ ਆ ਰਹੀ ਪਾਣੀ ਦੀ ਗੰਦਗੀ ਦਾ ਮੁੱਦਾ ਚੁਕਿਆ
- by Jasbeer Singh
- March 29, 2025

ਕੌਂਸਲਰ ਗੀਤਾ ਰਾਣੀ ਨੇ ਪੀਣ ਵਾਲੇ ਪਾਣੀ ਵਿਚ ਆ ਰਹੀ ਪਾਣੀ ਦੀ ਗੰਦਗੀ ਦਾ ਮੁੱਦਾ ਚੁਕਿਆ ਪਟਿਆਲਾ : ਵਾਰਡ ਨੰਬਰ 33 ਵਿੱਚ ਪੈਂਦੇ ਭੀਮ ਨਗਰ (ਢੇਹਾ ਬਸਤੀ) ਵਿੱਚ ਪੀਣ ਵਾਲੇ ਪਾਣੀ ਵਿੱਚ ਆ ਰਹੀ ਗੰਦਗੀ ਦਾ ਮੁੱਦਾ ਐਮਸੀ ਗੀਤਾ ਰਾਣੀ ਸੁਪਤਨੀ ਦਵਿੰਦਰ ਪਾਲ ਸਿੰਘ ਮਿੱਕੀ ਵਲੋ ਹਾਊਸ ਵਿੱਚ ਜੋਰ ਸ਼ੋਰ ਨਾਲ ਚੁੱਕਿਆ ਗਿਆ । ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਖਰਾਬ ਹੋ ਚੁੱਕੀ ਹੈ ਉਨਾਂ ਨੇ ਉਪਰੋਕਤ ਮੁੱਦੇ ਨੂੰ ਬਰੀਫ਼ ਵਿੱਚ ਸਮਝਦਿਆਂ ਕਿਹਾ ਕਿ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਖਰਾਬ ਹੋ ਚੁੱਕੀ ਹੈ ਕਿਉਂਕਿ ਗਰੀਬ ਬਸਤੀ ਵਾਲਿਆਂ ਇਹਨਾਂ ਪਾਈਪ ਲਾਈਨਾਂ ਉਪਰ ਹੁਣ ਮਕਾਨ ਬਣ ਚੁੱਕੇ ਹੋਣ ਕਾਰਨ ਹੁਣ ਇਨਾਂ ਦੀ ਸਹੀ ਤਰਾਂ ਰਿਪੇਅਰ ਜਾ ਸਾਫ਼ ਸਫ਼ਾਈ ਵੀ ਨਹੀਂ ਹੋ ਪਾ ਰਹੀ, ਜਿਸਦੇ ਚੱਲਦੇ ਉਨਾਂ ਨੇ ਇਸ ਪਾਈਪ ਲਾਈਨ ਨੂੰ ਬਦਲਣ ਦੀ ਅਪੀਲ ਕੀਤੀ । ਉਨਾ ਦਸਿਆ ਕਿ ਮੇਅਰ ਅਤੇ ਕਮਿਸ਼ਨਰ ਵਲੋ ਜਲਦ ਹੀ ਭੀਮ ਨਗਰ ਦੀ ਨਵੀਂ ਪਾਈਪ ਲਾਈਨ ਪਾਉਣ ਦਾ ਐਮ.ਸੀ ਸਾਹਿਬ ਨੂੰ ਆਸ਼ਵਾਸਨ ਦਿੱਤਾ ਗਿਆ ।