post

Admin

(Chief Editor)

ਪੰਜਾਬ ਦੀਆਂ 4 ਸੀਟਾਂ 'ਤੇ ਗਿਣਤੀ: 'ਆਪ' ਨੂੰ 2 ਸੀਟਾਂ 'ਤੇ ਲੀਡ, ਕਾਂਗਰਸ 2 'ਤੇ ਅੱਗੇ, ਭਾਜਪਾ ਚਾਰਾਂ 'ਚ ਪਛੜੀ

post-img

ਪੰਜਾਬ ਦੀਆਂ 4 ਸੀਟਾਂ ਤੇ ਗਿਣਤੀ: ਆਪ ਨੂੰ 2 ਸੀਟਾਂ ਤੇ ਲੀਡ, ਕਾਂਗਰਸ 2 ਤੇ ਅੱਗੇ, ਭਾਜਪਾ ਚਾਰਾਂ ਚ ਪਛੜੀ ਚੰਡੀਗੜ੍ਹ : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ । ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ । ਉਸ ਤੋਂ ਬਾਅਦ ਹੁਣ ਈਵੀਐਮ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ ਹੈ । ਹੁਣ ਤੱਕ ਸ਼ੁਰੂਆਤੀ ਰੁਝਾਨਾਂ ਚ ਚਾਰੇ ਸੀਟਾਂ ਤੇ ਆਪ ਉਮੀਦਵਾਰ ਅੱਗੇ ਚੱਲ ਰਹੀ ਸੀ ਪਰ ਹੁਣ ਦੋ ਤੇ ਅੱਗੇ ਚੱਲ ਰਹੀ ਹੈ ਜਦੋਂ ਕਿ 2 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ । ਗਿੱਦੜਬਾਹਾ ਵਿੱਚ 3 ਰਾਊਂਡ ਹੋ ਚੁੱਕੇ ਹਨ । ਇੱਥੇ ਆਪ ਉਮੀਦਵਾਰ ਡਿੰਪੀ ਢਿੱਲੋਂ ਨੂੰ 2137 ਵੋਟਾਂ ਦੀ ਲੀਡ ਹੈ । ਡੇਰਾ ਬਾਬਾ ਨਾਨਕ ਵਿੱਚ 1878 ਵੋਟਾਂ ਨਾਲ ਕਾਂਗਰਸ ਪਾਰਟੀ ਦੀ ਉਮੀਦਵਾਰ ਸੱਤਵੇਂ ਰਾਊਂਡ ਵਿੱਚ ਵੀ ਚੱਲ ਰਹੀ ਅੱਗੇ । ਲਗਾਤਾਰ ਪੰਜ ਰਾਊਂਡਸ ਵਿੱਚ ਕਾਂਗਰਸ ਦੀ ਲੀਡ ਬਰਕਰਾਰ ਚੱਬੇਵਾਲ ਵਿੱਚ 5 ਗੇੜ ਪੂਰੇ ਹੋ ਚੁੱਕੇ ਹਨ । ਆਪ ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 8508 ਵੋਟਾਂ ਦੀ ਲੀਡ ਹੈ । ਬਰਨਾਲਾ ਵਿੱਚ 6 ਗੇੜ ਪੂਰੇ ਹੋ ਚੁੱਕੇ ਹਨ । ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 1188 ਵੋਟਾਂ ਨਾਲ ਅੱਗੇ ਹਨ ।

Related Post

Instagram