post

Jasbeer Singh

(Chief Editor)

National

ਲਖਨਊ ਹਵਾਈ ਅੱਡੇ `ਤੇ ਦੁਬਈ ਜਾ ਰਹੇ ਯਾਤਰੀ ਕੋਲੋਂ ਦੇਸੀ ਪਿਸਤੌਲ ਬਰਾਮਦ

post-img

ਲਖਨਊ ਹਵਾਈ ਅੱਡੇ `ਤੇ ਦੁਬਈ ਜਾ ਰਹੇ ਯਾਤਰੀ ਕੋਲੋਂ ਦੇਸੀ ਪਿਸਤੌਲ ਬਰਾਮਦ ਲਖਨਊ, 2 ਮਈ 2026 : ਚੌਧਰੀ ਚਰਨ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ `ਸੁਰੱਖਿਆ ਜਾਂਚ ਦੌਰਾਨ ਇਕ ਯਾਤਰੀ ਦੇ ਬੈਗ `ਚੋਂ ਦੇਸੀ ਪਿਸਤੌਲ ਬਰਾਮਦ ਹੋਣ `ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਕੌਣ ਹੈ ਇਹ ਯਾਤਰੀ ਪੁਲਸ ਅਨੁਸਾਰ ਮੁਲਜ਼ਮ ਦੀ ਪਛਾਣ ਗੋਂਡਾ ਜਿ਼ਲੇ ਦੇ ਵਾਸੀ ਮਹੇਸ਼ ਕੁਮਾਰ ਚੌਹਾਨ (22) ਵਜੋਂ ਹੋਈ ਹੈ । ਉਹ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਦੁਬਈ ਜਾਣ ਵਾਲਾ ਸੀ । ਸੁਰੱਖਿਆ ਜਾਂਚ ਦੌਰਾਨ ਬੈਗ ਦੀ ਤਲਾਸ਼ੀ ਲੈਣ `ਤੇ ਹਥਿਆਰ ਮਿਲਣ ਤੋਂ ਬਾਅਦ ਹਵਾਈ ਅੱਡਾ ਅਧਿਕਾਰੀਆਂ ਨੇ ਤੁਰੰਤ ਸਰੋਜਨੀ ਨਗਰ ਥਾਣੇ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ। ਕੀ ਦੱਸਿਆ ਸਹਾਇਕ ਪੁਲਸ ਕਮਿਸ਼ਨਰ ਨੇ ਸਹਾਇਕ ਪੁਲਸ ਕਮਿਸ਼ਨਰ ਰਜਨੀਸ਼ ਵਰਮਾ ਨੇ ਦੱਸਿਆ ਕਿ ਬਰਾਮਦ ਕੀਤਾ ਹਥਿਆਰ 12 ਬੋਰ ਦੀ ਦੇਸੀ ਪਿਸਤੌਲ ਹੈ। ਮੁਲਜ਼ਮ ਖ਼ਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । ਰਨਵੇਅ `ਤੇ ਬਾਂਦਰਾਂ ਦੇ ਝੁੰਡ ਕਾਰਨ ਇੰਡੀਗੋ ਦੀ ਉਡਾਣ ਰੋਕੀ ਗਈ-ਲਖਨਊ ਹਵਾਈ ਅੱਡੇ ਤੋਂ ਰਿਆਦ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ ਨੂੰ ਰਨਵੇਅ ’ਤੇ ਬਾਂਦਰਾਂ ਦਾ ਝੁੰਡ ਦਿਖਾਈ ਦੇਣ ਤੋਂ ਬਾਅਦ ਟੇਕ-ਆਫ (ਉਡਾਣ ਭਰਨ) ਤੋਂ ਰੋਕ ਦਿੱਤਾ ਗਿਆ ।

Related Post

Instagram