
ਬੱਚਿਆਂ ਵਿੱਚ ਆਤਮ ਵਿਸ਼ਵਾਸ ਬਣਾਏ ਰੱਖਣ ਲਈ ਹੌਸਲੇ ਦਾ ਹੋਣਾ ਜਰੂਰੀ : ਡਾ. ਗਾਂਧੀ
- by Jasbeer Singh
- November 11, 2024

ਬੱਚਿਆਂ ਵਿੱਚ ਆਤਮ ਵਿਸ਼ਵਾਸ ਬਣਾਏ ਰੱਖਣ ਲਈ ਹੌਸਲੇ ਦਾ ਹੋਣਾ ਜਰੂਰੀ : ਡਾ. ਗਾਂਧੀ ਡਾ.ਗਾਂਧੀ, ਡਾ.ਅੰਮ੍ਰਿਤ ਗਿੱਲ ਨੇ ਕਾਨਫੈਬ ਐਮ.ਯੂ.ਐਨ ਸੰਮੇਲਨ ਦਾ ਕੀਤਾ ਉਦਘਾਟਨ ਪਟਿਆਲਾ : ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਮੁੱਖ ਮਹਿਮਾਨ, ਸਾਬਕਾ ਆਈ. ਪੀ. ਐਸ ਅਧਿਕਾਰੀ ਡਾ.ਅੰਮ੍ਰਿਤ ਕੌਰ ਗਿੱਲ ਅਤੇ ਆਰ. ਟੀ. ਓ. ਨਮਨ ਮੜਕਨ ਵੱਲੋਂ ਕਾਨਫੈਬ ਐਮ. ਯੂ. ਐਨ. ਦੇ ਪਹਿਲੇ ਐਡੀਸ਼ਨ ਦੇ ਮੌਕੇ ਤੇ ਪਵਕੀ ਗੁਪਤਾ ਸੰਸਥਾਪਕ, ਜਗਪਤ ਨਾਰਾਯਣ ਸਿੰਗਲਾ ਮੁੱਖ ਸਲਾਹਕਾਰ ਅਤੇ ਮਾਈਲ ਸਟੋਨ ਸਕੂਲ ਵੱਲੋਂ ਕਰਵਾਏ ਗਏ ਪਹਿਲੇ ਸੰਮੇਲਨ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਪੰਜ ਜ਼ਿਲਿਆਂ ਦੇ ਵੱਖ ਵੱਖ ਸ਼ਹਿਰਾਂ ਜਿਵੇਂ ਕਿ ਬਠਿੰਡਾ, ਸੰਗਰੂਰ, ਨਾਭਾ, ਮਾਨਸਾ, ਪਟਿਆਲਾ ਅਤੇ ਰਾਜਪੁਰਾ ਦੇ 200 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਬੱਚਿਆਂ ਵਿੱਚ ਆਤਮ ਵਿਸ਼ਵਾਸ ਬਣਾਏ ਰੱਖਣ ਲਈ ਹੌਸਲੇ ਦਾ ਹੋਣਾ ਜਰੂਰੀ ਹੈ । ਇਸ ਸੰਮੇਲਨ ਵਿੱਚ ਰਾਜਨੀਤਿਕ ਸੰਬੰਧ,ਆਲੋਚਨਾ ਰੂਪੀ ਸੋਚ,ਸਮਸਿਆ ਅਤੇ ਉਸਦੇ ਸਮਾਂਧਾਨ ਤੇ ਜੋਰ ਦਿੱਤਾ ਗਿਆ । ਇਸ ਮੌਕੇ ਵੱਖ- ਵੱਖ ਸਖ਼ਸ਼ੀਅਤਾਂ ਵੱਲੋਂ ਦਿੱਤੇ ਗਏ ਜੋਸ਼ੀਲੇ ਭਾਸ਼ਣਾ ਤੋਂ ਵਿਦਿਆਰਥੀਆਂ ਨੇ ਬਹੁਤ ਕੁਝ ਸਿੱਖਿਆ ਅਤੇ ਇੱਕ ਵੱਖਰਾ ਹੀ ਅਨੁਭਵ ਪ੍ਰਾਪਤ ਕੀਤਾ ।