
Patiala News
0
ਡਾ. ਗਾਂਧੀ ਛੱਪੜ ਦੇ ਡੱਡੂ ਵਾਂਗ ਮਾਰ ਰਹੇ ਹਨ ਟਪੂੁਸੀਆਂ: ਡਾ. ਬਲਬੀਰ, ਸ਼ੇਰ ਮਾਜਰਾ
- by Jasbeer Singh
- April 28, 2024

ਪਟਿਆਲਾ, 28 ਅ੍ਰਪੈਲ (ਜਸਬੀਰ) : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਛੱਪੜ ਦੇ ਡੱਡੂ ਵਾਂਗ ਟਪੂੁਸੀਆ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ, ਉਨ੍ਹਾਂ ਕੋਲ ਕੋਈ ਏਜੰਡਾ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਭਾਜਪਾ ਵੱਲੋਂ ਸਭ ਤੋਂ ਵੱਧ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ਾਂ ਵਿਚ ਜੇਲ ਭੇਜ ਦਿੱਤਾ ਹੈ, ਪਰ ਡਾ. ਗਾਂਧੀ ਅਤੇ ਅਮਿਤ ਸ਼ਾਹ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਬੋਲਿਆ। ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ ਨੇ ਕਿਹਾ ਕਿ ਡਾ. ਗਾਂਧੀ ਪੈਰਾਸ਼ੂਟ ਲੀਡਰ ਹਨ ਅਤੇ ਕਾਂਗਰਸੀਆਂ ਦਾ ਹੱਕ ਮਾਰ ਕੇ ਆਏ ਹਨ, ਜਿਸ ਕਰਕੇ ਕਾਂਗਰਸ ਪਾਰਟੀ ਹੀ ਉਨ੍ਹਾਂ ਦੇ ਖਿਲਾਫ ਹੈ।