Patiala News
0
ਦੇਸ਼ ਨੂੰ ਸਿਰਫ ਮੋਦੀ ਦੀ ਗਾਰੰਟੀ ’ਤੇ ਹੀ ਵਿਸ਼ਵਾਸ਼: ਪ੍ਰਨੀਤ ਕੌਰ, ਕੇ.ਕੇ. ਸ਼ਰਮਾ
- by Jasbeer Singh
- April 28, 2024
ਪਟਿਆਲਾ, 28 ਅ੍ਰਪੈਲ (ਜਸਬੀਰ) : ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਪੰਜਾਬ ਭਾਜਪਾ ਦੇ ਕਾਰਜਕਾਰਨੀ ਦੇ ਮੈਂਬਰ ਕੇ.ਕੇ. ਸ਼ਰਮਾ ਨੇ ਕਿਹਾ ਦੇਸ਼ ਨੂੰ ਸਿਰਫ ਪ੍ਰਧਾਨ ਮੰਤਰੀ ਮੋਦੀ ਗਾਰੰਟੀ ’ਤੇ ਹੀ ਵਿਸ਼ਵਾਸ਼ ਹੈ। ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ’ਤੇ ਲੋਕਾਂ ਨੂੰ ਵਿਸ਼ਵਾਸ਼ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਉਨ੍ਹਾਂ 2014 ਅਤੇ 2019 ਵਿਚ ਆਪਣੇ ਕੰਮਾਂ ਦੇ ਅਧਾਰ ’ਤੇ ਵੋਟ ਮੰਗੀ ਸੀ ਅਤੇ 2024 ਵਿਚ ਵੀ ਆਪਣੇ ਕੰਮਾਂ ਦੇ ਅਧਾਰ ’ਤੇ ਵੋਟ ਮੰਗ ਰਹੇ ਹਨ। ਮੋਦੀ ਦੀਆਂ ਯੋਜਵਾਨਾ ਦਾ ਆਮ ਅਤੇ ਗਰੀਬ ਲੋਕਾਂ ਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਇੰਡੀਆ ਗਠਬੰਧਨ ਦੇਸ਼ ਵਿਰੋਧੀ ਗੱਲਾਂ ਕਰ ਰਿਹਾ ਹੈ, ਜਿਸ ਕਰਕੇ ਦੇਸ ਦੇ ਲੋਕ ਕਦੇ ਵੀ ਇਸ ਗਠਬੰਧਨ ਨੂੰ ਮੁੰਹ ਨਹੀਂ ਲਗਾਉਣਗੇ।

