post

Jasbeer Singh

(Chief Editor)

National

ਪੁਲਸ ਮੁਕਾਬਲੇ 'ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ

post-img

ਪੁਲਸ ਮੁਕਾਬਲੇ 'ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ ਸੁਲਤਾਨਪੁਰ (ਯੂ.ਪੀ.), 6 ਜਨਵਰੀ 2026 : ਸੁਲਤਾਨਪੁਰ ਜ਼ਿਲੇ ਦੇ ਲੰਭੂਆ ਖੇਤਰ 'ਚ ਪੁਲਸ ਨਾਲ ਹੋਏ ਮੁਕਾਬਲੇ 'ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਮਾਰਿਆ ਗਿਆ । ਗੰਭੀਰ ਅਪਰਾਧਿਕ ਮਾਮ‌ਲਿਆ ਦੇ 17 ਕੇਸ ਸਨ ਦਰਜ ਬਦਮਾਸ਼ 'ਤੇ ਲਖੀਮਪੁਰ ਖੀਰੀ ਜ਼ਿਲੇ ਦੇ ਵੱਖ-ਵੱਖ ਥਾਣਿਆਂ 'ਚ ਗੰਭੀਰ ਅਪਰਾਧਿਕ ਮਾਮਲਿਆਂ ਦੇ 17 ਮੁਕੱਦਮੇ ਦਰਜ ਸਨ । ਪੁਲਸ ਸੁਪਰਡੈਂਟ ਕੁੰਵਰ ਅਨੁਪਮ ਸਿੰਘ ਨੇ ਦੱਸਿਆ ਕਿ ਮੁਕਾਬਲਾ ਲੰਭੂਆ ਕੋਤਵਾਲੀ ਖੇਤਰ ਦੇ ਦਿਯਰਾ ਪੁਲ ਕੋਲ ਹੋਇਆ। ਸੁਲਤਾਨਪੁਰ ਅਤੇ ਲਖੀਮਪੁਰ ਖੀਰੀਂ ਪੁਲਸ ਦੀ ਸਾਂਝੀ ਟੀਮ ਨੂੰ ਬਦਮਾਸ਼ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਉਸ ਦੀ ਘੇਰਾਬੰਦੀ ਕੀਤੀ ਗਈ। ਖ਼ੁਦ ਨੂੰ ਘਿਰਦਾ ਦੇਖ ਬਦਮਾਸ਼ ਨੇ ਪੁਲਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਪੁਲਸ ਦੀ ਜਵਾਬੀ ਕਾਰਵਾਈ 'ਚ ਉਹ ਜ਼ਖ਼ਮੀ ਹੋ ਗਿਆ । ਜ਼ਖ਼ਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮਾਰਿਆ ਗਿਆ ਬਦਮਾਸ਼ ਤਾਲਿਬ ਉਰਫ਼ ਆਜ਼ਮ ਖ਼ਾਨ ਸੀ ਪੁਲਸ ਅਨੁਸਾਰ ਮਾਰੇ ਗਏ ਬਦਮਾਸ਼' ਦੀ ਪਛਾਣ 26 ਸਾਲਾ ਤਾਲਿਬ ਉਰਫ਼ ਆਜ਼ਮ ਖਾਨ ਵਜੋਂ ਹੋਈ ਹੈ। ਉਹ ਲਖੀਮਪੁਰ ਖੀਰੀ ਜ਼ਿਲੇ ਦੇ ਫਰਧਾਨ ਥਾਣਾ ਖੇਤਰ ਦੇ ਗੌਰੀਆ ਪਿੰਡ ਦਾ ਨਿਵਾਸੀ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਤਾਲਿਬ ਉਰਫ਼ ਆਜ਼ਮ ਖਾਨ 'ਤੇ ਗਊ ਹੱਤਿਆ, ਲੁੱਟ, ਵਾਹਨ ਚੋਰੀ ਅਤੇ ਸਮੂਹਿਕ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧਾਂ ਸਮੇਤ 17 ਤੋਂ ਵੱਧ ਮੁਕੱਦਮੇ ਦਰਜ ਸਨ ਅਤੇ ਉਸ 'ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ. ਗਿਆ ਸੀ । ਮਾਮਲੇ 'ਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Related Post

Instagram