

ਜੀਰਕਪੁਰ ਦੇ ਢਕੌਲੀ ’ਚ ਦੁਕਾਨ ਵਿਚੋਂ ਕਰੋੜਾਂ ਰੁਪਏ ਦੀ ਹੋਈ ਲੁੱਟ ਜੀਰਕਪੁਰ, 12 ਜੁਲਾਈ 2025 : ਪੰਜਾਬ ਦੇ ਜਿ਼ਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ ਦੇ ਢਕੌਲੀ ਮੁੱਖ ਸੜਕ ਤੇ ਸਥਿਤ ਗੋਵਿੰਦ ਜਿਊਲਰਜ਼ ਦੇ ਮੋਟਰਸਾਈਕਲ ਸਵਾਰ ਲੁਟੇਰੇ ਵਿਅਕਤੀਆਂ ਨੇ ਚਿੱਟੈ ਦਿਨ ਕਰੋੜਾਂ ਰੁਪਏ ਦੇ ਕੀਮਤੀ ਗਹਿਣਿਆਂ ਦੀ ਲੁੱਟ ਕੀਤੀ। ਜਿਸ ਤੋਂ ਬਾਅਦ ਲੁਟੇਰੇ ਆਮ ਵਾਂਗ ਫਰਾਰ ਹੋ ਗਏ।ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਐਸ. ਪੀ. ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਅਤੇ ਭਾਰੀ ਪੁਲਸ ਫੋਰਸ ਨੇ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੇਨ ਦਿਖਾਉਣ ਦਾ ਬਹਾਨਾ ਲਗਾ ਬਣਾ ਲਿਆ ਬੰਦੀ ਜੀਰਕਪੁਰ ਦੇ ਜਿਸ ਢਕੌਲੀ ਖੇਤਰ ਵਿਚ ਜਿਊਲਰਜ਼ ਦੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸਬੰਧੀ ਜਾਣਕਾਰੀ ਦਿੰਦਿਆਂ ਗੋਵਿੰਦ ਜਿਊਲਰਜ਼ ਦੇ ਮਾਲਕ ਤੇ ਘਟਨਾਕ੍ਰਮ ਦੇ ਪੀੜ੍ਹਤ ਸੁਰਿੰਦਰ ਕਵਾਤਰਾ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਪਹਿਲਾਂ ਚੇਨ ਦੇਖਣ ਦੇ ਬਹਾਨੇ ਦੁਕਾਨ ਦੇ ਬਾਹਰੋਂ ਤੇ ਅੰਦਰੋਂ ਰੇਕੀ ਕੀਤੀ ਗਈ ਤੇ ਫਿਰ ਦੁਬਾਰਾ ਆ ਕੇ ਪਹਿਲੀ ਮੰਜਿ਼ਲ ਤੇ ਲਿਜਾ ਕੇ ਉਸਨੂੰ ਬੰਦੀ ਬਣਾ ਲਿਆ ਤੇ ਫਿਰ ਕਰੋੜਾਂ ਰੁਪਇਆਂ ਦੇ ਗਹਿਣੇ ਲੁੱਟਣ ਦੀ ਘਟਨਾ ਨੂੰ ਅੰਜਾਮ ਦੇ ਕੇ ਮੋਟਰਸਾਈਕਲ ਤੇ ਫਰਾਰ ਹੋ ਗਏ। ਲੁਟੇਰੇ ਜਾਂਦੇ ਜਾਂਦੇ ਲੈ ਗਏ ਸੀ. ਸੀ. ਟੀ. ਵੀ. ਦੀ ਡੀ. ਵੀ. ਆਰ. ਲੁੱਟ ਦੀ ਘਟਨਾ ਦੇ ਪੀੜ੍ਹਤ ਜਿਊਲਰਜ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਲੈ ਗਏ। ਕਵਾਤਰਾ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਸਦੇ ਪਿਤਾ ਬੜੀ ਮੁਸ਼ਕਲ ਨਾਲ ਰੁੜਦੇ ਹੋਏ ਪਹਿਲੀ ਮੰਜਿਲ ਤੋਂ ਹੇਠਾਂ ਆਏ ਅਤੇ ਉਸ ਨੂੰ ਇਸਦੀ ਜਾਣਕਾਰੀ ਦਿਤੀ ਜਿਸਨੇ ਪੁਲਸ ਨੂੰ ਸੂਚਨਾ ਦਿਤੀ। ਕੀ ਆਖਿਆ ਐਸ. ਪੀ. ਨੇ ਐਸ. ਪੀ. ਜਸਪਿੰਦਰ ਸਿੰਘ ਗਿੱਲ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਕਰਨ ਦਾ ਆਖਦਿਆਂ ਕਿਹ ਕਿ ਲੁਟੇਰਿਆਂ ਦੀ ਭਾਲ ਲਈ ਆਲੇ ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁੱਟੇ ਹੋਏ ਸਮਾਨ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।