post

Jasbeer Singh

(Chief Editor)

Punjab

ਸੀ. ਆਰ. ਪੀ. ਐਫ. ਕਾਂਸਟੇਬਲ ਨਸ਼ੀਲੇ ਪਦਾਰਥਾਂ ਸਮੇਤ ਕਾਬੂ

post-img

ਸੀ. ਆਰ. ਪੀ. ਐਫ. ਕਾਂਸਟੇਬਲ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਬਠਿੰਡਾ, 13 ਅਪ੍ਰੈਲ 2026 : ਪੰਜਾਬ ਦੇ ਜਿਲਾ ਬਠਿੰਡਾ ਦੀ ਕੇਂਦਰੀ ਜੇਲ ਵਿਚ ਤਾਇਨਾਤ ਸੀ. ਆਰ. ਪੀ. ਐਫ. ਜਵਾਨ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਸੀ. ਆਰ. ਪੀ. ਐਫ. ਜਵਾਨ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ ਬਠਿੰਡਾ ਵਿਖੇ ਤਾਇਨਾਤ ਜਿਸ ਸੈਂਟਰਲ ਰਿਜਰਵ ਪੁਲਸ ਫੋੋਰਸ (ਸੀ. ਆਰ. ਪੀ. ਐਫ.) ਦੇ ਜਿਸ ਜਵਾਨ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਹੈਦਾ ਨਾਮ ਰਜਿੰਦਰ ਸਿੰਘ ਪੁੱਤਰ ਹਰਗੋਬਿੰਦ ਸਿੰਘ ਵਾਸੀ ਮੰਡੀ ਡੱਬਵਾਲੀ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਸੀ. ਆਰ. ਪੀ. ਐਫ. ਦੀ ਤਾਇਨਾਤੀ ਦਾ ਕਾਰਨ ਜੇਲ ਅੰਦਰ ਅਜਿਹੀਆਂ ਸਰਗਰਮੀਆਂ ਨੂੰ ਰੋਕਣਾ ਸੀ। ਕੀ ਕੀ ਬਰਾਮਦ ਕੀਤਾ ਗਿਆ ਹੈ ਜਵਾਨ ਕੋਲੋਂ ਉਕਤ ਜਵਾਨ ਜੋ ਕਿ ਆਪਣੀ ਡਿਊਟੀ ਕਰਨ ਲਈ ਜੇਲ ਅੰਦਰ ਜਾਣ ਲੱਗਿਆ ਤਾਂ ਸ਼ੱਕ ਦੇ ਆਧਾਰ ਤੇ ਜਦੋਂ ਉਸਦੇ ਹੀ ਸਾਥੀ ਵਲੋਂ ਕਾਂਸਟੇਬਲ ਸੀ. ਆਰ. ਪੀ. ਐਫ. ਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 23. 99 ਗ੍ਰਾਮ ਅਫੀਮ, 158 ਗ੍ਰਾਮ ਜਰਦਾ ਅਤੇ ਸਿਗਰਟਾਂ ਦਾ ਇਕ ਪੈਕੇਟ ਬਰਾਮਦ ਹੋਇਆ ਹੈ। ਜਿਕਰਯੋਗ ਹੈ ਕਿ ਉਕਤ ਸੀ. ਆਰ. ਪੀ. ਐਫ. ਦੀ ਬਟਾਲੀਅਨ ਬੀ-245 ਵਿੱਚ ਸੇਵਾ ਨਿਭਾ ਰਿਹਾ ਸੀ । ਕੀ ਦੱਸਿਆ ਪੁਲਸ ਅਧਿਕਾਰੀਆਂ ਨੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਰਮਚਾਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਐਨ. ਪੀ. ਪੀ. ਐਸ. ਐਕਟ ਤਹਿਤ ਥਾਣਾ ਕੈਂਟ ਬਠਿੰਡਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਪਕੜੇ ਗਏ ਸੀ. ਆਰ. ਪੀ. ਐਫ. ਜਵਾਨ ਕੋਲੋਂ ਪੁੱਛਗਿੱਛ ਦੌਰਾਨ ਇਸ ਗੈਰ ਕਾਨੂੰਨੀ ਸਰਗਰਮੀ ਵਿਚ ਹੋਰ ਕੌਣ ਕੌਣ ਸ਼ਾਮਲ ਹੈ ਬਾਰੇ ਜਾਣਨ ਦੀ ਕੋਸਿ਼ਸ਼ ਕੀਤੀ ਜਾਵੇਗੀ।

Related Post

Instagram