ਜ਼ਬਤ ਕੀਤੀਆਂ ਵਿਦੇਸ਼ੀ ਸਿਗਰਟ ਸਟਿਕਸ ਕਸਟਮ ਵਿਭਾਗ ਨੇ ਕੀਤੀਆਂ ਨਸ਼ਟ
- by Jasbeer Singh
- February 18, 2026
ਜ਼ਬਤ ਕੀਤੀਆਂ ਵਿਦੇਸ਼ੀ ਸਿਗਰਟ ਸਟਿਕਸ ਕਸਟਮ ਵਿਭਾਗ ਨੇ ਕੀਤੀਆਂ ਨਸ਼ਟ ਅੰਮ੍ਰਿਤਸਰ, 18 ਫਰਵਰੀ 2026 : ਵੱਖ-ਵੱਖ ਕਾਰਵਾਈਆਂ ਦੌਰਾਨ ਜ਼ਬਤ ਕੀਤੀਆਂ ਗਈਆਂ ਵਿਦੇਸ਼ੀ ਸਿਗਰਟ ਸਟਿਕਸ ਨੂੰ ਅੱਜ ਅੰਮ੍ਰਿਤਸਰ ਕਸਟਮ (ਰੋਕੂ) ਵਿਭਾਗ ਨੇ ਨਸ਼ਟ ਕਰ ਦਿੱਤੀਆਂ ਹਨ। ਕਿੰਨੀਆਂ ਸਿਗਰਟਾਂ ਕੀਤੀਆਂ ਗਈਆਂ ਹਨ ਨਸ਼ਟ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਕਸਟਮ (ਰੋਕੂ) ਵਿਭਾਗ ਵਲੋਂ ਜੋ ਹਾਲ ਹੀ ਵਿਚ ਵਿਦੇਸ਼ੀ ਸਿਗਰਟ ਸਟਿਕਸ ਨੂੰ ਨਸ਼ਟ ਕੀਤਾ ਗਿਆ ਹੈ ਉਹ 402, 800 ਹਨ ਤੇ ਵਿਦੇਸ਼ੀ ਮੂਲ ਦੀਆਂ ਸਿਗਰਟਾਂ ਦੀਆਂ ਇਨ੍ਹਾਂ ਸਟਿੱਕਾਂ ਦੀ ਅਨੁਮਾਨ ਕੀਮਤ ਲਗਭਗ 67 ਲੱਖ 83 ਹਜ਼ਾਰ ਰੁਪਏ ਹੈ। ਦੱਸਣਯੋਗ ਹੈ ਕਿ ਉਕਤ ਕਾਰਵਾਈ ਅੰਮ੍ਰਿਤਸਰ ਕਸਟਮ (ਰੋਕੂ) ਕਮਿਸ਼ਨਰੇਟ ਨੇ ਗੈਰ-ਕਾਨੂੰਨੀ ਵਪਾਰ ‘ਤੇ ਕੀਤੀ ਹੈ। ਕੀ ਦੱਸਿਆ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਤਸਕਰੀ ਕੀਤੀਆਂ ਗਈਆਂ ਵਿਦੇਸ਼ੀ ਮੂਲ ਦੀਆਂ ਸਿਗਰਟਾਂ ਸਰਕਾਰ ਨੂੰ ਕਾਫ਼ੀ ਮਾਲੀਆ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਇਹ ਗੈਰ-ਕਾਨੂੰਨੀ ਵਪਾਰ ਨੌਜਵਾਨਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਇਸ ਲਈ, ਵਿਭਾਗ ਸਰਹੱਦੀ ਖੇਤਰਾਂ ਅਤੇ ਆਵਾਜਾਈ ਬਿੰਦੂਆਂ ‘ਤੇ ਲਗਾਤਾਰ ਨਿਗਰਾਨੀ ਵਧਾ ਰਿਹਾ ਹੈ ਅਤੇ ਵਿਸ਼ੇਸ਼ ਚੌਕਸੀ ਰੱਖ ਰਿਹਾ ਹੈ। ਸਿਗਰਟਾਂ ਵਾਤਾਵਰਣ ਅਤੇ ਮਾਦਪੰਡਾਂ ਦੀ ਪਾਲਣਾ ਤਹਿਤ ਸਾੜੀਆਂ ਗਈਆਂ ਹਨ ਅਧਿਕਾਰੀਆਂ ਦੇ ਅਨੁਸਾਰ, ਇਹ ਸਿਗਰਟਾਂ ਵੱਖ-ਵੱਖ ਕਾਰਵਾਈਆਂ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ ਅਤੇ ਹੁਣ ਨਿਯਮਾਂ ਅਤੇ ਵਾਤਾਵਰਣ ਮਾਪਦੰਡਾਂ ਦੀ ਪਾਲਣਾ ਵਿੱਚ ਸਾੜ ਕੇ, ਭਾਵ ਨਿਯੰਤਰਿਤ ਜਲਣ ਦੁਆਰਾ ਨਸ਼ਟ ਕਰ ਦਿੱਤੀਆਂ ਗਈਆਂ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਅਤੇ ਨਿਰਧਾਰਤ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀ ਗਈ ਸੀ, ਤਾਂ ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਸਕੇ।
