post

Admin

(Chief Editor)

Crime

ਚਲਦੀ ਟ੍ਰੇਨ ਵਿਚ ਟੀ. ਟੀ. ਈ. ਨੇ ਕੀਤਾ ਲੜਕੀ ਨਾਲ ਜਬਰ ਜਨਾਹ

post-img

ਚਲਦੀ ਟ੍ਰੇਨ ਵਿਚ ਟੀ. ਟੀ. ਈ. ਨੇ ਕੀਤਾ ਲੜਕੀ ਨਾਲ ਜਬਰ ਜਨਾਹ ਉਤਰ ਪ੍ਰਦੇ਼ਸ਼, 18 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਵਿਖੇ ਇਕ ਚਲਦੀ ਰੇਲ ਵਿਚ ਟੀ. ਟੀ. ਈ. ਵਲੋਂ ਇਕ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਵੇਂ ਵਾਪਰਿਆ ਘਟਨਾਕ੍ਰਮ ਮਿਲੀ ਜਾਣਕਾਰੀ ਅਨੁਸਾਰ ਜਬਰ ਜਨਾਹ ਦੀ ਪੀੜ੍ਹਤਾ ਲੜਕੀ ਜੋ ਕਿ ਐਨ. ਸੀ. ਸੀ. ਸੀ-ਸਰਟੀਫਿਕੇਟ ਦੀ ਪ੍ਰੀਖਿਆ ਦੇਣ ਲਈ ਮਊ ਗਈ ਹੋਈ ਸੀ ਵਾਪਸ ਮੁੜਦੇ ਵੇਲੇ ਜਿ਼ਆਦਾ ਭੀੜ ਹੋਣ ਕਾਰਨ ਜਦੋਂ ਟਿਕਟ ਨਾ ਲੈ ਸਕੀ ਤਾਂ ਜਲਦਬਾਜੀ ਵਿਚ ਅਹਿਮਦਾਬਾਦ-ਗੋਰਖਪੁਰ ਐਕਸਪ੍ਰੈਸ ਵਿਚ ਏ. ਸੀ. ਕੋਚ ਵਿਚ ਚੜ੍ਹ ਗਈ। ਜਿਥੇ ਟੀ. ਟੀ. ਈ. ਨੇ ਪੀੜ੍ਹਤਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਉਸਨੂੰ ਆਪਣੇ ਕੈਬਿਨ ਵਿਚ ਸੀਟ ਦੁਆਉਣ ਦਾ ਝਾਂਸਾ ਦੇ ਕੇ ਰੇਪ ਕੀਤਾ ਅਤੇ ਫਿਰ ਕਿਸੇ ਨੂੰ ਵੀ ਦੱਸਣ ਤੇ ਧਮਕਾਇਆ। ਪੀੜ੍ਹਤਾ ਨੇ ਕਰਵਾਈ ਹੈ ਗੋਰਖਪੁਰ ਵਿਖੇ ਸਿ਼ਕਾਇਤ ਦਰਜ ਜਿਸ ਲੜਕੀ ਨਾਲ ਚਲਦੀ ਰੇਲ ਵਿਚ ਟੀ. ਟੀ. ਈ. ਵਲੋਂ ਰੇਪ ਕੀਤੇ ਜਾਣ ਦੀ ਘਟਨਾ ਵਾਪਰੀ ਹੈ ਉਸ ਘਟਨਾਕ੍ਰਮ ਦੀ ਪੀੜ੍ਹਤਾ ਲੜਕੀ ਨੇ ਗੋਰਖਪੁਰ ਰੇਲਵੇ ਪੁਲਸ ਕੋਲ ਇਸ ਸਬੰਧੀ ਸਿ਼ਕਾਇਤ ਦਰਜ ਕਰਵਾਈ ਹੈ। ਪੁਲਸ ਨੇ ਸਿ਼ਕਾਇਤ ਮਿਲਣ ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram