ਸਾਈਬਰ ਠੱਗਾ ਨੇ ਡਿਜੀਟਲ ਅਰੈਸਟ ਕਹਿ ਠੱਗੇ ਮਹਿਲਾ ਤੋਂ ਕਰੋੜਾਂ ਰੁਪਏ
- by Jasbeer Singh
- November 18, 2025
ਸਾਈਬਰ ਠੱਗਾ ਨੇ ਡਿਜੀਟਲ ਅਰੈਸਟ ਕਹਿ ਠੱਗੇ ਮਹਿਲਾ ਤੋਂ ਕਰੋੜਾਂ ਰੁਪਏ ਬੈਂਗਲੁਰੂ, 18 ਨਵੰਬਰ 2025 : ਸੰਸਾਰ ਭਰ ਵਿਚ ਚੱਲ ਰਹੇ ਡਿਜ਼ੀਟਲ ਅਰੈਸਟ ਵਰਗੇ ਜੁਰਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਵੀ ਅਜਿਹੇ ਕਈ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਜਿਸਦੇ ਚਲਦਿਆਂ ਬੈਂਗਲੁਰੂ ਦੀ ਇਕ 57 ਸਾਲਾ ਮਹਿਲਾ ਨੇ ‘ਡਿਜੀਟਲ ਅਰੈਸਟ’ ਘਪਲੇ ’ਚ ਕਰੀਬ 32 ਕਰੋੜ ਰੁਪਏ ਗੁਆ ਦਿਤੇ ਹਨ । ਦੱਸਣਯੋਗ ਹੈ ਕਿ ਘਪਲਾ ਛੇ ਮਹੀਨਿਆਂ ਤਕ ਚਲਿਆ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ । ਧੋਖੇਬਾਜਾਂ ਨੇ ਰੱਖਿਆ ਮਹਿਲਾ ਨੂੰ ਸਕਾਈਪ ਨਿਗਰਾਨੀ ਹੇਠ ਡਿਜੀਟਲ ਅਰੈਸਟ ਪ੍ਰਾਪਤ ਜਾਣਕਾਰੀ ਅਨੁਸਾਰ ਧੋਖੇਬਾਜਾਂ ਨੇ ਸੀ. ਬੀ. ਆਈ. ਅਧਿਕਾਰੀ ਵਜੋਂ ਪੇਸ਼ ਹੋ ਕੇ ਮਹਿਲਾ ਨੂੰ ਲਗਾਤਾਰ ਸਕਾਈਪ ਨਿਗਰਾਨੀ ਹੇਠ ਰੱਖ ਕੇ ‘ਡਿਜੀਟਲ ਅਰੈਸਟ’ ਰੱਖੀ ਰਖਿਆ। ਇਸ ਦੌਰਾਨ ਉਨ੍ਹਾਂ ਨੇ ਉਸ ਨੂੰ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਸਾਰੇ ਵਿੱਤੀ ਵੇਰਵੇ ਸਾਂਝੇ ਕਰਨ ਅਤੇ 187 ਬੈਂਕ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ। ਕੀ ਦੱਸਿਆ ਮਹਿਲਾ ਨੇ ਆਪਣੀ ਸਿ਼ਕਾਇਤ ਵਿਚ ਬੈਂਗਲੁਰੂ ਦੇ ਇੰਦਰਾਨਗਰ ਵਿਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਨ ਵਾਲੀ ਔਰਤ ਨੇ ਅਪਣੀ ਸਿ਼ਕਾਇਤ ਵਿਚ ਦੱਸਿਆ ਕਿ ਇਹ ਤਸ਼ੱਦਦ ਛੇ ਮਹੀਨਿਆਂ ਤੋਂ ਵੱਧ ਸਮੇਂ ਤਕ ਚਲਿਆ ਅਤੇ ਇਹ ਉਦੋਂ ਤੱਕ ਚੱਲਿਆ ਜਦੋਂ ਤਕ ਉਸ ਨੂੰ ਧੋਖੇਬਾਜ਼ਾਂ ਤੋਂ ‘ਕਲੀਅਰੈਂਸ ਲੈਟਰ’ ਨਹੀਂ ਮਿਲਿਆ।
