ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਦੇ 2 ਹੋਰ ਮੁਲਜ਼ਮ ਗ੍ਰਿਫ਼ਤਾਰ ਮਿਰਜ਼ਾਪੁਰ, 17 ਮਾਰਚ 2026 : ਜਿ਼ਲਾ ਮਿਰਜ਼ਾਪੁਰ ਵਿਖੇ ਪੁਲਸ ਵਲੋਂ ਜਿੰਮ ਦੀ ਆੜ ਵਿਚ ਧਰਮ ਤਬਦੀਲ ਕਰਵਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿ਼ਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ। ਗ੍ਰਿਫ਼ਤਾਰ ਦੋ ਵਿਅਕਤੀਆਂ ਵਿਚ ਇਕ ਸੀ ਇਨਾਮੀ ਮੁਲਜਮ ਮਿਰਜ਼ਾਪੁਰ ਜਿਲੇ ਦੀ ਕੋਤਵਾਲੀ (ਦਿਹਾਤੀ) ਪੁਲਸ ਨੇ ਕਥਿਤ ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਖਿਲਾਫ ਕਾਰਵਾਈ ਕਰਦਿਆਂ 25 ਹਜ਼ਾਰ ਰੁਪਏ ਦੇ ਇਨਾਮੀ ਮੁਲਜ਼ਮ ਸਮੇਤ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਅਨੁਸਾਰ ਇਹ ਗਿਰੋਹ ਕਥਿਤ ਤੌਰ `ਤੇ ਜਿਮ ਦੀ ਆੜ `ਚ ਧਰਮ ਤਬਦੀਲ ਕਰਾਉਣ ਲਈ ਸਰਗਰਮੀਆਂ ਚਲਾ ਰਿਹਾ ਸੀ । ਕੀ ਦੱਸਿਆ ਪੁਲਸ ਸੁਪਰਡੈਂਟ ਨੇ ਪੁਲਸ ਸੁਪਰਡੈਂਟ ਅਪਰਣਾ ਰਜਤ ਕੌਸਿ਼ਕ ਨੇ ਦੱਸਿਆ ਕਿ ਸੂਚਨਾ ਦੇ ਆਧਾਰ `ਤੇ ਕੋਤਵਾਲੀ (ਦਿਹਾਤੀ) ਪੁਲਸ ਦੀ ਟੀਮ ਨੇ 2 ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਗ੍ਰਿਫ਼ਤਾਰ ਮੁਲਜ਼ਮਾਂ `ਚ ਮਿਰਜ਼ਾਪੁਰ ਨਿਵਾਸੀ ਅਸ਼ਫਾਕ ਖਾਨ ਉਰਫ਼ ਲੱਕੀ ਖਾਨ, ਜਿਸ `ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਸੀ ਅਤੇ ਬਿਹਾਰ ਦੇ ਕੈਮੂਰ ਜ਼ਿਲੇ ਦਾ ਨਿਵਾਸੀ ਸਾਹਿਲ ਅਹਿਮਦ ਸ਼ਾਮਲ ਹੈ । ਧਰਮ ਤਬਦੀਲੀ ਮਾਮਲੇ ਵਿਚ ਪਹਿਲਾਂ 8 ਨੂੰ ਕੀਤਾ ਜਾ ਚੁੱਕਿਐ ਗ੍ਰਿਫਤਾਰ ਐੱਸ. ਪੀ. ਮੁਤਾਬਕ ਗੈਰ-ਕਾਨੂੰਨੀ ਧਰਮ ਤਬਦੀਲੀ ਨਾਲ ਜੁੜੇ 2 ਵੱਖ-ਵੱਖ ਮਾਮਲਿਆਂ `ਚ ਇਸ ਤੋਂ ਪਹਿਲਾਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਵਧੀਕ ਸੁਪਰਡੈਂਟ (ਸਿਟੀ) ਅਤੇ ਖੇਤਰੀ ਅਧਿਕਾਰੀ ਸਦਰ ਦੀ ਅਗਵਾਈ ਹੇਠ ਗਠਿਤ ਟੀਮ ਨੇ ਕਾਰਵਾਈ ਕਰਦਿਆਂ ਦੋਵਾਂ ਫਰਾਰ ਮੁਲਜ਼ਮਾਂ ਨੂੰ ਫੜਿਆ । ਪੁਲਸ ਅਨੁਸਾਰ ਇਸ ਕਥਿਤ ਰੈਕੇਟ ਦਾ ਪਰਦਾਫਾਸ਼ 20 ਜਨਵਰੀ ਨੂੰ ਉਸ ਸਮੇਂ ਹੋਇਆ ਜਦੋਂ 2 ਔਰਤਾਂ ਨੇ ਕੋਤਵਾਲੀ (ਦਿਹਾਤੀ) ਥਾਣੇ `ਚ ਸਿ਼ਕਾਇਤ ਦਰਜ ਕਰਵਾਈ ਸੀ । ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰਦਿਆਂ ਸ਼ਹਿਰ ਦੇ 4 ਜਿਮਾਂ ਨੂੰ ਸ਼ੀਲ ਕਰ ਦਿੱਤਾ ਸੀ ।
