

72 ਸਾਲਾ ਵਕੀਲ ਨਾਲ ਸਾਈਬਰ ਠੱਗਾਂ ਠੱਗੇ ਕਰੋੜਾਂ ਨੋਇਡਾ, 3 ਜੁਲਾਈ 2025 : ਭਾਰਤ ਦੇਸ਼ ਦੇ ਸ਼ਹਿਰ ਨੋਇਡਾ ਦੀ 72 ਸਾਲਾ ਮਹਿਲਾ ਸੀਨੀਅਰ ਵਕੀਲ ਕੋਲੋਂ ਸਾਈਬਰ ਠੱਗਾਂ ਨੇ ਡਿਜ਼ੀਟਲ ਅਰੈਸਟ ਕੀਤਾ ਹੋਇਆ ਆਖ ਕੇ 3 ਕਰੋੜ 29 ਲੱਖ 70 ਹਜ਼ਾਰ ਰੁਪਏ ਠੱਗ ਲਏ। ਦੱਸਣਯੋਗ ਹੈ ਕਿ ਸਾਈਬਰ ਠੱਗਾਂ ਦਾ ਇਹ ਜਾਲ ਪੂਰੇ ਭਾਰਤ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਹੀ ਵਿਛਿਆ ਹੋਇਆ ਹੈ, ਜਿਸ ਦੇ ਕਈ ਵਿਅਕਤੀ ਸਿ਼ਕਾਰ ਹੋ ਚੁੱਕੇ ਹਨ ਤੇ ਕਈ ਤਾਂ ਇਨ੍ਹਾਂ ਠੱਗਾਂ ਤੋ਼ ਘਬਰਾ ਕੇ ਆਪਣੇ ਆਪ ਨੂੰ ਉਨ੍ਹਾਂ ਵਲੋ਼ ਡਿਜ਼ੀਟਲ ਅਰੈਸਟ ਕਰਨ ਦੇ ਨਾਲ ਨਾਲ ਕਮਰਿਆਂ ਵਿਚ ਹਰ ਤਰ੍ਹਾਂ ਬੰਦ ਕਰ ਲੈ਼ਦੇ ਹਨ ਤੇ ਹਰ ਤਰ੍ਹਾਂ ਦੇ ਕੰਟੈਕਟ ਨੂੰ ਵੀ ਬੰਦ ਕਰ ਦਿੰਦੇ ਹਨ। ਕਾਲਰ ਨੇ ਫੋਨ ਕਰਕੇ ਬੋਲਿਆ ਤੁਹਾਡੇ ਬੈਂਕ ਖਾਤੇ ਵਿਚ ਹੋਇਆ ਗਲਤ ਲੈਣ ਦੇਣ ਭਰੋਸੇਯੋਗ ਸੂਤਰਾ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋ਼ 10 ਜੂਨ ਨੂੰ ਜਿਸ ਮਹਿਲ ਨੂੰ ਫੋਨ ਕਾਲ ਕੀਤੀ ਗਈ ਨੂੰ ਆਖਿਆ ਗਿਆ ਕਿ ਉਨ੍ਹਾਂ ਦੇ ਆਧਾਰ ਕਾਰਡ ਦੇ ਆਧਾਰ ਤੇ ਜੋ ਬੈਂਕ ਖਾਤੇ ਖੋਲ੍ਹੇ ਗਏ ਹਨ ਵਿਚ ਕਾਫੀ ਤਰ੍ਹਾਂ ਤੋ਼ ਲੈਣ ਦੇਣ ਕੀਤਾ ਗਿਆ ਹੈ, ਜਿਨ੍ਹਾਂ ਦਾ ਇਸਤੇਮਾਲ ਹਥਿਆਰਾਂ ਦੀ ਤਸਕਰੀ, ਬਲੈਕਮੇਲਿੰਗ ਅਤੇ ਜੂਏ ਵਾਸਤੇ ਕੀਤਾ ਗਿਆ ਹੈ। ਠੱਗ ਇਥੇ ਹੀ ਨਹੀਂ ਰੁਕੇ ਬਲਕਿ ਉਨ੍ਹਾਂ ਮਹਿਲਾ ਨੂੰ ਇਹ ਵੀ ਆਖ ਦਿੱਤਾ ਕਿ ਸਾਈਬਰ ਕਰਾਈਮ ਪੁਲਸ ਵਲੋ਼ ਵੀ ਇਨ੍ਹਾਂ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਫ. ਆਈ. ਆਰ. ਵੀ ਦਰਜ ਹੋ ਗਈ ਹੈ। ਜਿਸ ਤੋ਼ ਬਚਣ ਲਈ ਸਾਈਬਰ ਠੱਗਾਂ ਨੇ ਮਹਿਲਾ ਨੰੁ ਦਿੱਤੇ ਗਏ ਨੰਬਰ ਤੇ ਕਾਲ ਕਰਨ ਲਈ ਵੀ ਆਖਿਆ। ਕਿੰਨੇ ਦਿਨਾਂ ਤੱਕ ਰੱਖਿਆ ਜਾਂਚ ਤੇ ਅਤੇ ਕਿੰਨੇ ਦਿਨਾਂ ਤੱਕ ਜਾਰੀ ਰਹੀ ਵੀਡੀਓ ਕਾਲ ਸਾਈਬਰ ਠੱਗਾਂ ਵਲੋਂ ਮਹਿਲਾ ਵਕੀਲ ਨੂੰ ਉਸਦੇ ਨੰਬਰ ਤੇ ਵਟਸਐਪ ਰਾਹੀਂ ਜਾਅਲੀ ਅਰੈਸਟ ਵਾਰੰਟ ਭੇਜੇ ਅਤੇ ਡਿਜ਼ੀਟਲ ਅਰੈਸਟ ਵੀ ਕਰ ਲਿਆ ਤੇ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਸੀਨੀਅਰ ਪੁਲਸ ਅਧਿਕਾਰੀ ਦੱਸ ਕੇ ਮਹਿਲਾ ਦੀ 6 ਦਿਨਾਂ ਤੱਕ ਤਾਂ ਜਾਂਚ ਜਾਰੀ ਰੱਖਣ ਦੇ ਨਾਲ ਨਾਲ 15 ਦਿਨਾਂ ਤੱਕ ਨਾਰਮਲ ਵੀਡੀਓ ਕਾਲ ਤੇ ਰਖਿਆ ਤੇ ਫਿਰ ਇਸ ਸਭ ਦੇ ਚਲਦਿਆਂ ਮਹਿਲਾ ਵਕੀਲ ਨੇ ਅਖੀਰਕਾਰ ਠੱਗਾਂ ਦੇ ਜਾਲ ਵਿਚ ਫਸਦਿਆਂ ਆਪਣਾ ਫਿਕਸ ਡਿਪਾਜਿਟ ਤੋੜ ਕੇ ਰਕਮ ਟ੍ਰਾਂਸਫਰ ਕਰਵਾ ਦਿੱਤੀ।