 
                                              
                              ਡੀ. ਸੀ. ਨੇ ਕਰਵਾਇਆ ਆਪਣੀ ਹੀ ਭਤੀਜੀ ਨਾਲ ਵਿਆਹ ਬੇਗੂਸਰਾਏ : ਭਾਰਤ ਦੇ ਬੇਗੂਸਰਾਏ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਸਿਵਿ ਸ਼ਕਤੀ ਕੁਮਾਰ (31) ਨੇ ਆਪਣੀ ਭਤੀਜੀ ਸਜਲ ਸਿੰਧੂ (24) ਨਾਲ 14 ਅਗਸਤ ਨੂੰ ਖਗੜੀਆ ਦੇ ਕਾਤਯਾਨੀ ਮੰਦਰ ਵਿੱਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਲੜਕੀ ਨੇ ਕਿਹਾ ਕਿ ਅਸੀਂ ਪਿਆਰ ਕੀਤਾ ਹੈ, ਕੋਈ ਅਪਰਾਧ ਨਹੀਂ ਕੀਤਾ। ਅਸੀਂ ਚੁਣੌਤੀਆਂ ਤੋਂ ਭੱਜ ਕੇ ਆਪਣਾ ਫੈਸਲਾ ਨਹੀਂ ਬਦਲ ਸਕਦੇ। ਸਿੰਧੂ ਨੇ ਇਹ ਵੀ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਵਿਰੁੱਧ ਝੂਠਾ ਕੇਸ ਦਰਜ ਕਰਵਾਇਆ ਹੈ। ਸਿੰਧੂ ਨੇ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਪਿਆਰ ਕਰਨਾ ਕਿਸੇ ਦਾ ਨਿੱਜੀ ਫੈਸਲਾ ਹੈ। ਇਸ ਵਿੱਚ ਕਿਸੇ ਨੂੰ ਦਖਲ ਨਹੀਂ ਦੇਣਾ ਚਾਹੀਦਾ। ਵੈਸ਼ਾਲੀ ਪ੍ਰਸ਼ਾਸਨ ਵੱਲੋਂ ਸਾਡੇ ਖ਼ਿਲਾਫ਼ ਦਰਜ ਕਰਵਾਈ ਗਈ ਐਫਆਈਆਰ ਵਿੱਚ ਵੀ ਸੱਚਾਈ ਦਾ ਕੋਈ ਅੰਸ਼ ਨਹੀਂ ਹੈ। ਪ੍ਰੇਮ ਵਿਆਹ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਰੇ ਪਤੀ ਦੀ ਨੌਕਰੀ ਅਤੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਆਪਣੀ ਪ੍ਰੇਮ ਕਹਾਣੀ ਦਾ ਖੁਲਾਸਾ ਕਰਦੇ ਹੋਏ ਸਜਲ ਨੇ ਕਿਹਾ, ‘ਅਸੀਂ ਪਿਆਰ ਕੀਤਾ ਹੈ, ਕੋਈ ਅਪਰਾਧ ਨਹੀਂ। ਅਸੀਂ ਦੋਵੇਂ 2015 ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਹਾਂ। ਸਾਡੇ ਜੱਦੀ ਘਰ ਇਕੋ ਥਾਂ ‘ਤੇ ਹਨ। 2015 ਵਿੱਚ, ਮੈਂ ਇੰਟਰਮੀਡੀਏਟ ਦੀ ਪੜ੍ਹਾਈ ਕਰਨ ਲਈ ਸੈਂਟਰਲ ਹਿੰਦੂ ਗਰਲਜ਼ ਸਕੂਲ, ਬੀ. ਐਚ. ਯੂ. , ਬਨਾਰਸ ਗਈ। ਸ਼ਿਵ ਸ਼ਕਤੀ ਪੀਜੀ ਕਰਨ ਗਿਆ ਹੋਇਆ ਸੀ। ਇਹ ਉਹ ਥਾਂ ਹੈ ਜਿੱਥੇ ਅਸੀਂ ਮਿਲੇ ਸੀ। ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਪਤਾ ਹੀ ਨਹੀਂ ਲੱਗਾ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     