ਡੀ. ਸੀ. ਨੇ ਹੁਕਮ ਜਾਰੀ ਕਰਕੇ ਕੀਤਾ ਤਹਿਸੀਲਦਾਰ ਮੁਅੱਤਲ ਪਟਿਆਲਾ, 10 ਜਨਵਰੀ 2026 : ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਇਕ ਹੁਕਮ ਜਾਰੀ ਕਰਕੇ ਤਹਿਸੀਲਦਾਰ ਪਟਿਆਲਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੌਣ ਹੈ ਉਹ ਜਿਸ ਨੂੰ ਕੀਤਾ ਗਿਆ ਹੈ ਮੁਅੱਤਲ ਡੀ. ਸੀ. ਪਟਿਆਲਾ ਵੱਲੋਂ ਜਿਸ ਪਟਿਆਲਾ ਦੇ ਤਹਿਸੀਲਦਾਰ ਨੂੰ ਮੁਅੱਤਲ ਕੀਤਾ ਗਿਆ ਹੈ ਦਾ ਨਾਮ ਕਿਰਨਦੀਪ ਸਿੰਘ ਭੁੱਲਰ ਹੈ। ਦੱਸਣਯੋਗ ਹੈ ਕਿ ਭੁੱਲਰ ਦੀ ਥਾਂ ਹੁਣ ਨਾਭਾ ਦੇ ਤਹਿਸੀਲਦਾਰ ਨੂੰ ਹੀ ਪਟਿਆਲਾ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
