ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਨਵੀਂ ਦਿੱਲੀ, 10 ਜਨਵਰੀ 2026 : ਸੰਸਦੀ ਕਾਰਜ ਮੰਤਰੀ ਕਿਰੇਨ ਰੀਜੀਜੂ ਨੇ ਦੱਸਿਆ ਕਿ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚੱਲੇਗਾ । ਬਜਟ ਸੈਸ਼ਨ ਦੀ ਸ਼ੁਰੁਆਤ ਲੋਕ ਸਭਾ 'ਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ 'ਚ ਰਾਸ਼ਟਰਪਤੀ ਦੌਪਦੀ ਮੁਰਮੂ ਦੇ ਸੰਬੋਧਨ ਨਾਲ ਹੋਵੇਗੀ । ਵਿੱਤ ਮੰਤਰੀ ਨਿਰਮਲਾ ਸੀਤਾਰਮਣ ਆਰਥਿਕ ਸਰਵੇਖਣ ਅਤੇ ਆਮ ਬਜਟ ਪੇਸ਼ ਕਰਨਗੇ । ਸੈਸ਼ਨ ਦਾ ਪਹਿਲਾ ਪੜਾਅ ਹੋਵੇਗਾ 13 ਫਰਵਰੀ ਨੂੰ ਖ਼ਤਮ ਰੀਜੀਜੂ ਨੇ ਬਜਟ ਪੇਸ਼ ਕੀਤੇ ਜਾਣ ਦੀ ਤਰੀਕ ਬਾਰੇ ਵੇਰਵਾ ਸਾਂਝਾ ਨਹੀਂ ਕੀਤਾ । 1 ਫਰਵਰੀ ਨੂੰ ਬਜਟ ਦਿਵਸ ਵਜੋਂ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਵਾਰ 1 ਫਰਵਰੀ ਐਤਵਾਰ ਨੂੰ ਹੈ । ਕਿਰੇਨ ਰੀਜੀਜੂ ਨੇ ਕਿਹਾ, 'ਭਾਰਤ ਸਰਕਾਰ ਦੀ ਸਿਫ਼ਾਰਿਸ਼ 'ਤੇ ਮਾਣਯੋਗ ਰਾਸ਼ਟਰਪਤੀ ਦੌਪਦੀ ਮੁਰਮੂ ਜੀ ਨੇ ਬਜਟ ਸੈਸ਼ਨ 2026 ਲਈ ਸੰਸਦ ਦੇ ਦੋਵਾਂ ਸਦਨਾਂ ਨੂੰ ਬੁਲਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ । ਰੀਜੀਜੂ ਨੇ ਕਿਹਾ ਕਿ ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਨੂੰ ਖ਼ਤਮ ਹੋਵੇਗਾ ਅਤੇ 9 ਮਾਰਚ ਤੋਂ ਸੰਸਦ ਦੀ ਬੈਠਕ ਦੂਜੇ ਪੜਾਅ ਲਈ ਫਿਰ ਸ਼ੁਰੂ ਹੋਵੇਗੀ ।
