post

Jasbeer Singh

(Chief Editor)

Punjab

ਡੀ. ਆਈ. ਜੀ. ਦੇ ਸੁਰੱਖਿਆ ਮੁਲਾਜਮ ਅਤੇ ਸਾਥੀਆਂ ਤੇ ਹੋਇਆ ਹਮਲਾ

post-img

ਡੀ. ਆਈ. ਜੀ. ਦੇ ਸੁਰੱਖਿਆ ਮੁਲਾਜਮ ਅਤੇ ਸਾਥੀਆਂ ਤੇ ਹੋਇਆ ਹਮਲਾ ਲੁਧਿਆਣਾ, 25 ਨਵੰਬਰ 2025 : ਡੀ. ਆਈ. ਜੀ. ਲੁਧਿਆਣਾ ਦੇ ਸੁਰੱਖਿਆ ਕਰਮਚਾਰੀ ਅਤੇ ਉਸਦੇ ਸਾਥੀਆਂ ਤੇ ਕੁੱਝ ਵਿਅਕਤੀਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਕੀ ਹੈ ਸਮੁੱਚਾ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਆਈ. ਜੀ. ਦੇ ਜਿਸ ਸੁਰੱਖਿਆ ਮੁਲਾਜਮ ਗਗਨਦੀਪ ਸਿੰਘ ਅਤੇ ਉਸਦੇ ਸਾਥੀਆਂ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਿਸ ਵਿਚ ਕੁੱਝ ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਜਦੋਂ ਸੁਰੱਖਿਆ ਗਾਰਡ ਆਪਣੇ ਸਾਥੀਆਂ ਨਾਲ 13 ਨਵੰਬਰ ਨੂੰ ਬਲਾਚੌਰ ਜਾ ਰਿਹਾ ਸੀ ਤਾਂ ਰਾਹ ਵਿਚ ਉਨ੍ਹਾਂ ਦੀ ਕਾਰ ਇਕ ਦੁੱਧ ਵਿਕਰੇਤਾ ਦੇ ਸਾਈਕਲ ਨੂੰ ਛੂਹ ਗਈ, ਜੋ ਕਿ ਦੁੱਧ ਦੇ ਡੱਬਿਆਂ ਨਾਲ ਭਰਿਆ ਹੋਇਆ ਸੀ । ਕਾਰ ਦੇ ਦੁੱਧ ਵਿਕਰੇਤਾ ਦੇ ਬਾਈਕ ਨਾਲ ਟਕਰਾ ਜਾਣ ਦੇ ਚਲਦਿਆਂ ਬਾਈਕ ‘ਤੇ ਸਵਾਰ ਨੌਜਵਾਨ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਬੁਲਾਇਆ ਜਿਨ੍ਹਾਂ ਨੇ ਕਾਂਸਟੇਬਲ ਅਤੇ ਉਸਦੇ ਦੋਸਤਾਂ ‘ਤੇ ਹਮਲਾ ਕਰ ਦਿੱਤਾ । ਗਗਨਦੀਪ ਨੂੰ ਇਲਾਜ ਲਈ ਕਰ ਦਿੱਤਾ ਗਿਆ ਹੈ ਹਸਪਤਾਲ ਰੈਫਰ ਗਗਨਦੀਪ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਤੋਂ ਇੱਕ ਨਿੱਜੀ ਨਿਊਰੋ ਸੈਂਟਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਕਈ ਦਿਨਾਂ ਤੱਕ ਬੇਹੋਸ਼ ਰਿਹਾ। ਪੁਲਸ ਨੇ ਦੋਸ਼ੀਆਂ ਵਿਰੁੱਧ ਕਤਲ ਦੀ ਕੋਸਿ਼ਸ਼ ਅਤੇ ਦੰਗਾ ਕਰਨ ਸਮੇਤ ਕਈ ਗੰਭੀਰ ਦੋਸ਼ਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

Related Post

Instagram