
ਦਲਿਤ ਫਰੰਟ ਨੇ ਗਿਆਨੀ ਦਿੱਤ ਸਿੰਘ ਨੂੰ ਸਮਰਪਿਤ ਕੀਤਾ ਨਵੇਂ ਸਾਲ 2025 ਦਾ ਕੈਲੰਡਰ ਕੀਤਾ ਰਿਲੀਜ਼
- by Jasbeer Singh
- December 30, 2024

ਦਲਿਤ ਫਰੰਟ ਨੇ ਗਿਆਨੀ ਦਿੱਤ ਸਿੰਘ ਨੂੰ ਸਮਰਪਿਤ ਕੀਤਾ ਨਵੇਂ ਸਾਲ 2025 ਦਾ ਕੈਲੰਡਰ ਕੀਤਾ ਰਿਲੀਜ਼ ਗਿਆਨੀ ਦਿੱਤ ਸਿੰਘ ਦੀ ਸੋਚ ਨੂੰ ਘਰ ਘਰ ਪਹੁੰਚਾਵੇਗਾ ਦਲਿਤ ਫਰੰਟ : ਜੋਗਿੰਦਰ ਸਿੰਘ ਪੰਛੀ ਪਟਿਆਲਾ 30 ਦਸੰਬਰ : ਭਾਰਤੀ ਘੱਟ ਗਿਣਤੀਆਂ ਅਤੇ ਦਲਿਤ ਫਰੰਟ ਵੱਲੋਂ ਅੱਜ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਨੂੰ ਸਮਰਪਿਤ ਨਵੇਂ ਸਾਲ 2025 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਕੈਲੰਡਰ ਰਿਲੀਜ਼ ਦੀ ਰਸਮ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਿਭਾਈ। ਇਸ ਮੌਕੇ ਦਲਿਤ ਫਰੰਟ ਦੇ ਆਗੂਆਂ ਨੇ ਆਪੋ ਆਪਣੇ ਵਿਚਾਰ ਵੀ ਰੱਖੇ ਅਤੇ ਗਿਆਨੀ ਦਿੱਤ ਸਿੰਘ ਦੇ ਮਿਸ਼ਨ ਨੂੰ ਅੱਗੇ ਲਿਜਾਣ ਦ ਸੰਕਲਪ ਲਿਆ । ਇਸ ਮੌਕੇ ਭਾਰਤੀ ਘੱਟ ਗਿਣਤੀਆਂ ਅਤੇ ਦਲਿਤ ਫਰੰਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਛੀ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਘੱਟ ਗਿਣਤੀਆਂ ਪ੍ਰਤੀ ਆਪਣੇ ਅਹਿਮ ਕਾਰਜਾਂ ਨੂੰ ਮੁਕਾਮ ’ਤੇ ਪਹੁੰਚਾਉਣ ਲਈ ਗਿਆਨੀ ਦਿੱਤ ਸਿੰਘ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਤਾਂ ਕਿ ਸਮਾਜ ਵਿਚ ਜਾਤ ਪਾਤ ਅਧਾਰਤ ਪਾੜੇ ਨੂੰ ਖ਼ਤਮ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਗਿਆਨੀ ਦਿੱਤ ਸਿੰਘ ਨੇ ਜਿਥੇ ਸਿੰਘ ਸਭਾ ਲਹਿਰ ਨੂੰ ਮਜਬੂਤ ਕੀਤਾ,ਉਥੇ ਹੀ ਉਨ੍ਹਾਂ ਸਿੱਖ ਕੌਮ ਅੰਦਰ ਆਈ ਗਿਰਾਵਟ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਮੁੜ ਜੀਵਨ ਕਰਨ ਲਈ ਹਮੇਸ਼ਾ ਅਹਿਮ ਰੋਲ ਅਦਾ ਕਰਕੇ ਸਮਾਜ ਵਿਚ ਉਸ ਸਤਿਕਾਰ ਨੂੰ ਵੱਡਾ ਕੀਤਾ, ਜਿਸ ਦੀ ਹਮੇਸ਼ਾ ਲੋੜ ਰਹੀ ਹੈ । ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦਲਿਤ ਫਰੰਟ ਵੱਲੋਂ ਗਿਆਨੀ ਦਿੱਤ ਸਿੰਘ ਪ੍ਰਤੀ ਜਾਰੀ ਕੀਤਾ ਗਿਆ ਕੈਲੰਡਰ 2025 ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਦਿੱਤ ਸਿੰਘ ਵਰਗੀ ਮਹਾਨ ਸਖਸ਼ੀਅਤ ਦਾ ਕੈਲੰਡਰ ਜਾਰੀ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਗਿਆਨੀ ਦਿੱਤ ਸਿੰਘ ਵਲੋਂ ਆਰੰਭੇ ਮਿਸ਼ਨ ਨੂੰ ਅੱਗੇ ਲਿਜਾਇਆ ਜਾਵੇ ਤਾਂ ਕਿ ਸਮਾਜ ਦੇ ਦੱਬੇ ਅਤੇ ਕੁਚਲੇ ਲੋਕਾਂ ਦੀ ਦਰਜਾਬੰਦੀ ਨੂੰ ਹੋਰ ਉਤਾਂਹ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਪ੍ਰਤੀ ਅੱਜ ਵੀ ਸੌੜੀ ਸੌਚ ਅਤੇ ਅੱਤਿਆਚਾਰ ਪ੍ਰਬਲ ਹਨ, ਜਿਨ੍ਹਾਂ ਪ੍ਰਤੀ ਰਲ ਕੇ ਹੰਭਲਾ ਮਾਰਨਾ ਹੋਵੇਗਾ । ਇਸ ਦੌਰਾਨ ਹੋਰਨਾਂ ਤੋਂ ਇਲਾਵਾ ਦਲਿਤ ਫਰੰਟ ਦੇ ਆਗੂਆਂ ਅਤੇ ਮੈਂਬਰਾਂ ’ਚ ਸੀ. ਮੀਤ ਪ੍ਰਧਾ ਤਰਵਿੰਦਰ ਸਿੰਘ ਜੌਹਰ, ਪਰਮਜੀਤ ਸਿੰਘ ਸੰਧੂ, ਧਰਮ ਸਿੰਘ ਬਾਰਨ, ਹਰਿੰਦਰ ਸਿੰਘ ਖਾਲਸਾ, ਲਖਵੀਰ ਸਿੰਘ ਕਰਨਪੁਰ, ਡਾ. ਹਰਮਨਜੀਤ ਸਿੰਘ ਜੋਗੀਪੁਰ, ਵਰਿੰਦਰ ਸਿੰਘ ਕੈਸ਼ੀਅਰ, ਸਤਨਾਮ ਸਿੰਘ ਚੁਪਕੀ, ਜਰਨੈਲ ਸਿੰਘ ਮਾਹੀ, ਕਨਵੀਨਰ ਰਜਵੰਤ ਸਿੰਘ ਅੰਬਾਲਾ, ਕਨਵੀਨਰ ਅੰਬਾਲਾ ਸੁਰਿੰਦਰ ਸਿੰਘ ਚਹੇੜੀ, ਕਨਵੀਨਰ ਚੰਡੀਗੜ੍ਹ ਬਦਰਦੀਨ ਐਡੀਟਰ ਦਲਿਤ ਫਰੰਟ ਵਰਿੰਦਰ ਸਿੰਘ ਮੀਤ ਪ੍ਰਧਾਨ, ਹਰਨੇਕ ਸਿੰਘ ਵਡਾਲੀ ਚੇਅਰਮੈਨ, ਸਤਵੰਤ ਸਿੰਘ ਕਲੌੜੀ ਸੀਨੀ. ਮੀਤ ਪ੍ਰਧਾਨ, ਗਿਆਨੀ ਦਿੱਤ ਸਿੰਘ ਫਾਊਂਡੇਸ਼ਨ, ਬਲਵਿੰਦਰ ਸਿੰਘ ਭੱਟੀ, ਜਸਪਾਲ ਸਿੰਘ ਚਲੈਲਾ, ਜਗਰੂਪ ਸਿੰਘ ਚੀਮਾ, ਜਸਪਾਲ ਸਿੰਘ ਤਾਨ, ਜ. ਸਕੱਤਰ ਸਵਰਨ ਸਿੰਘ, ਮੁਸਤਾਫਾਬਾਦ ਕਰਤਇੰਦਰ ਸਿੰਘ ਪ੍ਰਧਾਨ, ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਆਦਿ ਹਾਜ਼ਰ ਸਨ ।