
ਡੱਲੇਵਾਲ ਨੇ ਅਧਿਕਾਰੀਆਂ ਤੋਂ ਤੰਗ ਹੋ ਕੇ ਉਨਾਂ ਖਿਲਾਫ ਕੀਤੀ ਕਾਰਵਾਈ ਮੰਗ
- by Jasbeer Singh
- March 26, 2025

ਡੱਲੇਵਾਲ ਨੇ ਅਧਿਕਾਰੀਆਂ ਤੋਂ ਤੰਗ ਹੋ ਕੇ ਉਨਾਂ ਖਿਲਾਫ ਕੀਤੀ ਕਾਰਵਾਈ ਮੰਗ - ਮੈਨੂੰ ਮਾਰਿਆ ਜਾ ਸਕਦਾ ਹੈ : ਜਗਜੀਤ ਡੱਲੇਵਾਲ ਨੇ ਪਟਿਆਲਾ, 26 ਮਾਰਚ : ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤ ਜਾਰੀ ਰਖ ਰਹੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਨੇ ਆਖਿਆ ਹੈ ਕਿ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਉਨਾ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਤੇ ਉਨਾ ਨੂੰ ਤੰਗ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨਾ ਆਖਿਆ ਕਿ ਉਨਾ ਨੂੰ ਪੂਰਾ ਡਰ ਹੈ ਕਿ ਉਨਾ ਨੂੰ ਮਾਰਿਆ ਜਾ ਸਕਦਾ ਹੈ। ਉਨਾ ਆਖਿਆ ਕਿ ਜਾਣਬੁੱਝ ਕੇ ਊਨਾ ਦੇ ਸਾਥੀਆਂ ਨੂੰ ਉਨਾ ਨਾਲ ਮਿਲਣ ਨਹੀ ਦਿੱਤਾ ਜਾ ਰਿਹਾ । ਉਨਾ ਕਿਹਾ ਕਿ 19 ਮਾਰਚ ਨੂੰ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾਕੇ ਜੋ ਵਿਸ਼ਵਾਸਘਾਤ ਪੰਜਾਬ ਅਤੇ ਕੇਂਦਰ ਸਰਕਾਰ ਨੇ ਕੀਤਾ ਉਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਮੀਟਿੰਗਾਂ ਦਾ ਦੌਰ ਚੱਲਦਾ ਹੋਵੇ ਅਤੇ ਸਰਕਾਰ ਵੱਲੋਂ ਅਜਿਹੀ ਘਿਣੌਨੀ ਹਰਕਤ ਵੀ ਕੀਤਾ ਜਾਵੇ । ਉਹਨਾ ਕਿਹਾ ਕਿ ਭਾਵੇਂ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਫੋਨ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਏ ਹੋਏ ਹਨ ਅਤੇ ਨਾਂ ਹੀ ਕਿਸੇ ਨੂੰ ਉਨ੍ਹਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ। ਡੱਲੇਵਾਲ ਨੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਸਾਰੇ ਕਿਸਾਨਾਂ ਅਤੇ ਆਗੂਆਂ ਨੂੰ ਜਲਦੀ ਰਿਹਾਅ ਕੀਤਾ ਜਾਵੇ ਅਤੇ ਕਿਸਾਨਾਂ ਦਾ ਸਾਰਾ ਕੀਮਤੀ ਸਮਾਨ ਜਲਦੀ ਵਾਪਸ ਕੀਤਾ ਜਾਵੇ ਅਤੇ ਦੋਸ਼ੀਆ ਖਿਲਾਫ ਕਾਰਵਾਈ ਕੀਤੀ ਜਾਵੇ । ਕਿਸਾਨ ਨੇਤਾ ਬੋਹੜ ਸਿੰਘ ਕਿਹਾ ਕਿ ਇਹਨਾ ਮੰਗਾਂ ਨੂੰ ਪੂਰੀਆਂ ਹੋਣ ਤੱਕ ਜਗਜੀਤ ਸਿੰਘ ਡੱਲੇਵਾਲ ਵੱਲੋ ਪਾਣੀ ਪੀਣਾ ਬੰਦ ਕੀਤਾ ਹੋਇਆ ਅਤੇ ਇਹ ਵੀ ਪਤਾ ਲੱਗਾ ਕਿ ਇਸ ਘਟਨਾ ਤੋਂ ਦੁਖੀ ਹੋ ਕੇ ਉਹਨਾਂ ਦੇ ਪਿੰਡ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਜਿਸ ਦਾ ਡੱਲੇਵਾਲ ਨੂੰ ਅਤਿਅੰਤ ਦੁੱਖ ਹੈ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਸਰਕਾਰ ਤੁਰੰਤ ਮੁਹੱਈਆ ਕਰਵਾਏ । ਅਧਿਕਾਰੀਆਂ ਵਲੋ ਖਨੌਰੀ ਬਾਰਡਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰਨ ਦੇ ਮਾਮਲੇ ਵਿਚ ਹੋਵੇ ਸਖਤ ਕਾਰਵਾਈ ਪਟਿਆਲਾ : ਕਿਸਾਨ ਨੇਤਾ ਲਖਵਿੰਦਰ ਸਿੰਘ ਔਲਖ ਅਤੇ ਗੁਰਨਾਮ ਸਿੰਘ ਸੂਬਾ ਆਗੂ ਸ਼ੇਰੇ ਏ ਪੰਜਾਬ ਵੱਲੋ ਮਾਤਾ ਦਲਜੀਤ ਕੌਰ ਨੂੰ ਨਾਲ ਲੈ ਕੇ ਆਖਿਆ ਹੈ ਕਿ ਖਨੌਰੀ ਬਾਰਡਰ ਉੱਪਰ 19 ਮਾਰਚ 2025 ਨੂੰ ਜਿਸ ਸਮੇਂ ਕਿਸਾਨ ਮੋਰਚੇ ਉੱਪਰ ਅਧਿਕਾਰੀਆਂ ਵੱਲੋਂ ਹਮਲਾ ਕੀਤਾ ਗਿਆ ਉਸ ਸਮੇਂ ਜਪੁਜੀ ਸਾਹਿਬ ਦੇ ਜਾਪ ਕੀਤੇ ਜਾ ਰਹੇ ਸਨ। ਮਾਤਾ ਦਿਲਜੀਤ ਕੌਰ ਜੀ ਨੇ ਭਾਵਕ ਹੁੰਦਿਆਂ ਦੱਸਿਆ ਕਿ 19 ਤਰੀਕ ਬੁੱਧਵਾਰ ਨੂੰ ਰਾਤ 8 ਵਜੇ ਉਹ ਆਪਣੀ ਰੌਲ ਉੱਪਰ ਬੈਠਦੇ ਸਨ ਅਤੇ ਰਾਤ 8:30 ਵਜੇ ਦੇ ਕਰੀਬ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਸਮੇਤ ਲੇਡੀ ਪੁਲਿਸ ਵੱਲੋ ਪਾਲਕੀ ਸਾਹਿਬ ਵਾਲੀ ਟਰਾਲੀ ਕੋਲ ਧਾਵਾ ਬੋਲਦੇ ਹੋਏ ਪਾਠ ਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ । ਉਸ ਸਮੇਂ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਪਿੱਛਲੇ ਲੰਮੇ ਸਮੇਂ ਤੋਂ ਜਦੋਂ ਤੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਉੱਪਰ ਬੈਠੇ ਹਨ ਉਸ ਸਮੇਂ ਤੋਂ ਹੀ ਮੋਰਚੇ ਦੀ ਚੜ੍ਹਦੀ ਕਲਾ ਅਤੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਤੰਦਰੁਸਤੀ ਲਈ ਮੋਰਚੇ ਉੱਪਰ ਮਹਾਰਾਜ ਦੇ ਸਰੂਪ ਦੇ ਸਾਈਜ਼ ਦੀ ਪੋਥੀ ਤੋਂ ਜਪੁਜੀ ਸਾਹਿਬ ਜੀ ਦੇ ਅਖੰਡ ਜਾਪ ਚੱਲ ਰਹੇ ਹਨ ਅਤੇ ਅਖੰਡ ਜੋਤ ਚੱਲ ਰਹੀ ਹੈ ਜਿਨਾਂ ਦਾ ਤੀਜੇ ਦਿਨ ਭੋਗ ਪਾਇਆ ਜਾਂਦਾ ਹੈ ਅਤੇ ਫੇਰ ਤੋਂ ਅਖੰਡ ਜਾਪ ਆਰੰਭ ਕਰ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਇਹ ਲੜੀ ਲਗਾਤਾਰ ਚੱਲ ਰਹੀ ਹੈ ਇਸ ਲਈ ਬੇਨਤੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਦੇ ਚੱਲ ਰਹੇ ਅਖੰਡ ਜਾਪ ਨੂੰ ਖੰਡਤ ਨਾਂ ਕਰੋ ਸਾਨੂੰ ਕੱਲ ਤੱਕ ਦਾ ਬਾਣੀ ਨੂੰ ਸੰਪੂਰਨ ਕਰਨ ਅਤੇ ਭੋਗ ਪਾਉਣ ਦਾ ਸਮਾਂ ਦਿਓ। ਕਿਸਾਨ ਆਗੂਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਮਹੀਨਿਆਂ ਤੋਂ ਚੱਲ ਰਹੇ ਅਖੰਡ ਜਾਪ ਦੇ ਪ੍ਰਵਾਹ ਅਤੇ ਚੱਲ ਰਹੀ ਅਖੰਡ ਜੋਤ ਨੂੰ ਬੰਦ ਕਰਵਾ ਕੇ ਘੋਰ ਬੇਅਦਬੀ ਕੀਤੀ ਹੈ ਅਤੇ ਮਾਤਾ ਦਲਜੀਤ ਕੌਰ ਵੱਲੋ ਬੇਅਦਬੀ ਕਰ ਰਹੇ ਪੁਲਿਸ ਅਧਿਕਾਰੀ ਨੂੰ ਇਸ ਕੰਮ ਤੋਂ ਬਹੁਤ ਵਰਜਿਆ ਗਿਆ ਪਰ ਉਹ ਨਹੀ ਮੰਨੇ । ਮਾਤਾ ਦਿਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ ਤਾ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਸੀ ਅਤੇ ਉਹਨਾਂ ਵਿੱਚੋਂ ਦਾਰੂ ਦੀ ਮੁਸ਼ਕ ਮਾਰ ਰਹੇ ਸੀ । ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਜਿਹੜਾ ਸ਼ਿਕਾਇਤ ਪੱਤਰ ਸਾਡੇ ਵੱਲੋਂ ਮਾਣਯੋਗ ਸਿੰਘ ਸਾਹਿਬ ਜੀ ਨੂੰ ਅਕਾਲ ਤਖਤ ਸਾਹਿਬ ਵਿਖੇ ਭੇਜਿਆ ਜਾ ਰਿਹਾ ਉਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਨਾਂ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਜਿੰਨਾਂ ਵੱਲੋਂ ਇਹ ਬੇਅਦਬੀ ਕਰਵਾਈ ਗਈ ਹੈ ਉਹਨਾਂ ਨੂੰ ਸਿੱਖੀ ਸਿਧਾਂਤਾਂ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਤਲਬ ਕਰਕੇ ਸਜ਼ਾ ਦੇਣ ਅਤੇ ਕਾਨੂੰਨੀ ਸਜ਼ਾ ਵੀ ਦਵਾਈ ਜਾਏ ਇਹ ਫਰਿਆਦ ਕੀਤੀ ਗਈ ਹੈ। ਇਸ ਮੌਕੇ ਤੇ ਗੁਰਨਾਮ ਸਿੰਘ ਜੱਸੜਾ ਮੁੱਖ ਬੁਲਾਰਾ ਪੰਜਾਬ, ਰਵਿੰਦਰ ਸਿੰਘ ਚੈੜੀਆਂ, ਰਾਜਿੰਦਰ ਸਿੰਘ ਮੁਹਾਲੀ, ਗੁਰਪਿੰਦਰ ਕਾਹਲੋਂ ਸਿਰਸਾ ਸ਼ਾਮਿਲ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.