
ਜਥੇਦਾਰ ਟੌਹੜਾ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਦਸਤਾਰ ਤੇ ਦੁਮਾਲਾ ਮੁਕਾਬਲੇ
- by Jasbeer Singh
- August 28, 2024

ਜਥੇਦਾਰ ਟੌਹੜਾ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਦਸਤਾਰ ਤੇ ਦੁਮਾਲਾ ਮੁਕਾਬਲੇ ਅਜੌਕੀ ਪੀੜ੍ਹੀ ਨੂੰ ਪੰਥਕ ਤੇ ਖਾਲਸਾ ਪੰਥ ਦੇ ਮਹਾਨ ਵਿਰਸੇ ਨਾਲ ਜੋੜਨ ਦਾ ਕੀਤਾ ਉਪਰਾਲਾ : ਜਥੇਦਾਰ ਟੌਹੜਾ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਨਗਦੀ ਤੇ ਮੈਡਮ ਦੇ ਕੇ ਕੀਤਾ ਸਨਮਾਨਤ ਦਸਤਾਰ ਤੇ ਦੁਮਾਲੇ ਮੁਕਾਬਲਿਆਂ ’ਚ 10 ਸਪੈਸ਼ਲ ਇਨਾਮ ਦੇ ਕੇ ਵਿਦਿਆਰਥੀ ਕੀਤੇ ਸਨਮਾਨਤ ਪਟਿਆਲਾ 28 ਅਗਸਤ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਅਤੇ ਟੌਹੜਾ ਕਬੱਡੀ ਕੱਪ ਵੱਲੋਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਦਸਤਾਰ ਦੇ ਦੁਮਾਲਾ ਮੁਕਾਬਲਾ ਕਰਵਾਏ। ਦਸਤਾਰ ਤੇ ਦੁਮਾਲਾ ਮੁਕਾਬਲੇ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਭੁਪਿੰਦਰਪਾਲ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ। ਇਸ ਦੌਰਾਨ ਦਸਤਾਰ ਤੇ ਦੁਮਾਲੇ ਮੁਕਾਬਲੇ ਵਿਚ ਹਿੱਸਾ ਲੈਣ ਪੁੱਜੇ 1000 ਦੇ ਕਰੀਬ ਵਿਦਿਆਰਥੀ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਦੀਆਂ ਤਿੰਨ ਦੇ ਕਰੀਬ ਟੀਮਾਂ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ। ਅਜੌਕੀ ਪੀੜ੍ਹੀ ਨੂੰ ਪੰਥਕ ਵਿਚਾਰਧਾਰਾ ਦੇ ਨਾਲ-ਨਾਲ ਖਾਲਸਾ ਪੰਥ ਦੇ ਮਹਾਨ ਵਿਰਸੇ ਨਾਲ ਜੋੜਨ ਦਾ ਇਹ ਵੁੱਡਮੁੱਲਾ ਕਰਵਾਇਆ ਗਿਆ ਤਾਂ ਕਿ ਸਾਡੀਆਂ ਪੀੜ੍ਹੀਆਂ ਸਿੱਖ ਇਤਿਹਾਸ ਅੰਦਰਲੇ ਗੁਰਮਤਿ ਸੱਭਿਆਚਾਰ ਨਾਲ ਜੁੜੇ ਰਹਿ ਸਕਣ। ਇਹ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਥਕ ਵਿਚਾਰਾਂ ਦੇ ਧਾਰਨੀ ਰਹੇ, ਜਿਨ੍ਹਾਂ ਨੇ ਧਰਮ ਦੇ ਪ੍ਰਚਾਰ ਤੇ ਪਸਾਰ ਖੇਤਰ ਵਿਚ ਆਪਣਾ ਅਹਿਮ ਯੋਗਦਾਨ ਪਾਉਂਦਿਆਂ ਅਜੌਕੀ ਪੀੜ੍ਹੀ ਨੂੰ ਧਰਮ ਨਾਲ ਜੋੜਨ ਅਤੇ ਸਮਾਜਕ ਬੁਰਾਈਆਂ ਨਸ਼ਾ ਤੇ ਪਤਿਤਪੁਣਾ ਦੇ ਖਾਤਮੇ ਲਈ ਹਮੇਸ਼ਾ ਪ੍ਰੇਰਿਤ ਕੀਤਾ ਅਤੇ ਅੱਜ ਲੋੜ ਹੈ ਕਿ ਜਿਥੇ ਪੰਥਕ ਵਿਚਾਰਾਂ ਧਾਰਨੀ ਬਣਿਆ ਜਾਵੇ, ਉਥੇ ਹੀ ਬਾਣੀ ਤੇ ਬਾਣੇ ਦਾ ਧਾਰਨੀ ਬਣਕੇ ਗੁਰਮਤਿ ਸਿਧਾਂਤਾਂ ’ਤੇ ਵੀ ਪਹਿਰਾ ਦਿੱਤਾ ਜਾਵੇ। ਜਥੇਦਾਰ ਟੌਹੜਾ ਦੱਸਿਆ ਕਿ 0 ਤੋਂ 5 ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਰਪ੍ਰੀਤ ਸਿੰਘ ਦੋਰਾਹਾ, ਦੂਜਾ ਜਸ਼ਨਦੀਪ ਸਿੰਘ ਨਾਭਾ, ਤੀਜਾ ਇਨਾਮ ਜਸਪਾਲ ਸਿੰਘ ਬਲਰਾਂ ਨੇ ਹਾਸਲ ਕੀਤਾ। ਇਸ ਤਰ੍ਹਾਂ 6 ਤੋਂ 8 ਅੱਠ ਸਾਲਾਂ ਦੇ ਬੱਚਿਆਂ ’ਚ ਪਹਿਲਾ ਜਸਪ੍ਰੀਤ ਸਿੰਘ ਪਟਿਆਲਾ, ਦੂਜਾ ਅਰਸ਼ਪ੍ਰੀਤ ਸਿੰਘ ਰੋਣੋ ਕਲਾਂ, ਤੀਜਾ ਇਨਾਮ ਸਹਿਲਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਅਤੇ 9 ਤੋਂ 12 ਸਾਲਾਂ ਦੇ ਬੱਚਿਆਂ ’ਚ ਪਹਿਲਾ ਤਰਨਪ੍ਰੀਤ ਸਿੰਘ ਪਟਿਆਲਾ, ਦੂਜਾ ਗੁਰਸਿਮਰਨ ਸਿੰਘ ਅਤੇ ਤੀਜਾ ਇਨਾਮ ਗੁਰਜੱਸ ਸਿੰਘ ਪਟਿਆਲਾ ਨੇ ਸਥਾਨ ਹਾਸਲ ਕੀਤਾ। ਇਸ ਦੌਰਾਨ ਪੱਗੜੀਧਾਰੀ ਬੀਬੀਆਂ ’ਚ ਪਹਿਲਾ ਕੁਲਵਿੰਦਰ ਕੌਰ ਫਤਿਹਗੜ੍ਹ, ਦੂਜਾ ਗੁਰਨੂਰ ਕੌਰ ਅਤੇ ਤੀਜਾ ਇਨਾਮ ਹਰਸਿਮਰ ਕੌਰ ਨਾਭਾ ਆਦਿ ਨੂੰ ਨਗਦੀ ਇਨਾਮ ਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਦਸਤਾਰ ਤੇ ਦੁਮਾਲਾ ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਵਿਚ ਭਾਈ ਮਨਪ੍ਰੀਤ ਸਿੰਘ, ਰਣਧੀਰ ਸਿੰਘ ਘਨੌਰ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਸੁਰਿੰਦਰ ਸਿੰਘ ਟਿਵਾਣਾ, ਚੈਰੀਟੇਬਲ ਟਰੱਸਟ ਦੇ ਮੀਤ ਪ੍ਰਧਾਨ ਜਗਤ ਸਿੰਘ, ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ, ਮਨਪ੍ਰੀਤ ਸਿੰਘ ਵਜੀਦੜੀ, ਜੋਗਿੰਦਰ ਸਿੰਘ ਲੌਟ, ਜਸਵੰਤ ਸਿੰਘ ਅਖੌਤ, ਭੁਪਿੰਦਰ ਸਿੰਘ ਸ਼ੇਖੂਪੁਰਾ, ਰਣਧੀਰ ਸਿੰਘ ਢੀਂਡਸਾ, ਮਹਿੰਗਾ ਸਿੰਘ ਭੜੀ, ਬਬਲੀ ਨਾਭਾ, ਕਰਨੈਲ ਸਿੰਘ ਮਟੌਡਾ, ਗੁਰਪ੍ਰੀਤ ਸਿੰਘ ਕੁਨਰ, ਕੁਲਵੀਰ ਸਿੰਘ ਖਨੌੜਾ, ਗੁਰਪ੍ਰਤਾਪ ਸਿੰਘ, ਕਥਾਵਾਚਕ ਮਹਿੰਦਰ ਸਿੰਘ, ਸੁਰਜੀਤ ਸਿੰਘ ਨਾਭਾ, ਪ੍ਰਚਾਰਕ ਭਾਈ ਪਰਵਿੰਦਰ ਸਿੰਘ ਬਰਾੜਾ,ਭਾਈ ਲਖਵਿੰਦਰ ਸਿੰਘ, ਭਾਈ ਜਸਵੀਰ ਸਿੰਘ, ਭਾਈ ਜਗਮੀਤ ਸਿੰਘ ਮੁਕਤਸਰੀ ,ਭਾਈ ਪੈਰਿਸ ਸਿੰਘ, ਜਸਵਿੰਦਰ ਸਿੰਘ ਖਡੂਰ ਸਾਹਿਬ, ਭਾਈ ਗੁਰਪਿਆਰ ਸਿੰਘ ਜੌਹਰ ਆਦਿ ਸ਼ਾਮਲ ਸਨ। ਫੋਟੋ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 100ਵੀਂ ਜਨਮ ਸ਼ਤਾਬਦੀ ਮੌਕੇ ਦਸਤਾਰ ਤੇ ਦੁਮਾਲਾ ਮੁਕਾਬਲੇ ’ਚ ਭਾਗ ਲੈਣ ਵਾਲੇ ਵਿਦਿਆਰਥੀ ਨੂੰ ਸਨਮਾਨਤ ਕਰਨ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਤੇ ਹੋਰ।
Related Post
Popular News
Hot Categories
Subscribe To Our Newsletter
No spam, notifications only about new products, updates.