post

Jasbeer Singh

(Chief Editor)

Latest update

ਕੈਨੇਡਾ ਪੁਲਸ ਨੇ ਦਿੱਤੀ ਨਿੱਝਰ ਦੇ ਸਾਥੀ ਗੋਸਲ ਨੂੰ ਜਾਨ ਦੇ ਖ਼ਤਰੇ ਦੀ ਚਿਤਾਵਨੀ

post-img

ਕੈਨੇਡਾ ਪੁਲਸ ਨੇ ਦਿੱਤੀ ਨਿੱਝਰ ਦੇ ਸਾਥੀ ਗੋਸਲ ਨੂੰ ਜਾਨ ਦੇ ਖ਼ਤਰੇ ਦੀ ਚਿਤਾਵਨੀ ਚੰਡੀਗੜ੍ਹ : ਕੈਨੇਡੀਅਨ ਪੁਲਸ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਸਾਥੀ ਰਹੇ ਇੰਦਰਜੀਤ ਸਿੰਘ ਗੋਸਲ ਨੂੰ ਉਸ ਦੀ ਜਾਨ ਨੂੰ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਗੋਸਲ ਨੂੰ ਇਸ ਹਫਤੇ ‘ਡਿਊਟੀ ਟੂ ਵਾਰਨ’ ਨੋਟਿਸ ਜਾਰੀ ਕੀਤਾ ਗਿਆ। ਗੋਸਲ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦਾ ਸਹਿਯੋਗੀ ਸੀ, ਜਿਸ ਨੂੰ ਜੂਨ 2023 ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਨਿੱਝਰ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਕਾਰਨ ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਵਧ ਗਿਆ। ਪੁਲੀਸ ਨੇ ਇਸ ਤੋਂ ਬਾਅਦ ਚਾਰ ਵਿਅਕਤੀਆਂ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਭਾਰਤ ਨੇ ਗੋਲੀਬਾਰੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ ।

Related Post