

ਡੀ. ਬੀ. ਜੀ. ਗਰੁੱਪ ਕੀਤਾ ਯੋਗ ਅਧਿਆਪਕਾਂ ਦਾ ਸਨਮਾਨ ਕੀਤਾ ਪਟਿਆਲਾ, 19 ਜੂਨ : ਡੈਡੀਕੇਟਿਡ ਬ੍ਰਦਰਜ਼ ਗਰੁੱਪ (ਡੀ. ਬੀ. ਜੀ) ਪਟਿਆਲਾ ਵਲੋਂ ਹੁਣ ਤੱਕ 3000 ਅਧਿਆਪਕਾਂ ਅਤੇ 5000 ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਜ਼ੋ ਆਪਣੀ ਡਿਊਟੀਆਂ ਅਤੇ ਜ਼ੁਮੇਵਾਰੀਆਂ ਨਿਭਾਉਣ ਦੇ ਨਾਲ, ਮਾਨਵਤਾ ਦੀ ਸੁਰੱਖਿਆ, ਭਲਾਈ, ਸਿਹਤ, ਤੰਦਰੁਸਤੀ, ਅਰੋਗਤਾ ਲਈ ਯਤਨਸ਼ੀਲ ਰਹਿੰਦੇ ਹਨ, ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਵੱਖ ਵੱਖ ਸਕੂਲਾਂ ਦੇ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਦਿੱਤੀ ਜ਼ੋ ਵਿਦਿਆਰਥੀਆਂ ਨੂੰ ਲਗਾਤਾਰ ਯੋਗ, ਸਿਹਤ, ਤੰਦਰੁਸਤੀ ਦੀ ਜਾਣਕਾਰੀ ਵੀ ਦੇ ਰਹੇ ਹਨ । ਇਸ ਮੌਕੇ ਡਾਕਟਰ ਰਿਸ਼ਮਾਂ ਕੌਹਲੀ, ਦਿੱਲੀ ਪਬਲਿਕ ਸਕੂਲ ਨੇ ਨਿਰੰਤਰ ਯੋਗ, ਕਸਰਤ, ਸੈਰ, ਹਸਣਾ ਨਚਣਾ ਅਤੇ ਖੁਸ਼ ਸੰਤੁਸ਼ਟ ਰਹਿਣ ਅਤੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਰਹਿਣ ਦੇ ਲਾਭ ਦੱਸੇ । ਸਮਾਗਮ ਦੇ ਮੁੱਖ ਮਹਿਮਾਨ, ਜ਼ਿਲਾ ਸਿੱਖਿਆ ਅਫਸਰ, ਐਲੀਮੈਂਟਰੀ, ਪਟਿਆਲਾ ਸ੍ਰੀਮਤੀ ਸਾਲੂ ਮਹਿਰਾ ਨੇ ਕਿਹਾ ਕਿ ਬਚਪਨ ਵਿੱਚ ਚੰਗੇ ਅਧਿਆਪਕਾਂ, ਮਾਪਿਆਂ, ਬਜ਼ੁਰਗਾਂ ਅਤੇ ਬੁਧੀਜੀਵੀਆਂ ਰਾਹੀਂ ਮਿਲਿਆ ਗਿਆਨ ਉਤਸ਼ਾਹ ਹੌਂਸਲੇ ਅਤੇ ਅਗਵਾਈ ਹੀ ਭਵਿੱਖ ਦੀਆਂ ਖ਼ੁਸ਼ੀਆਂ, ਖੁਸ਼ਹਾਲੀ, ਭਾਈਚਾਰੇ, ਫਰਜ਼, ਜ਼ੁਮੇਵਾਰੀਆਂ ਨਿਭਾਉਣ ਦੇ ਨਿਰਮਾਣ ਕਰਦੇ ਹਨ । ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਸੁਸਾਇਟੀ ਨੇ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ ਲਈ ਭਗਵਾਨ ਭਾਵ ਭੂਮੀ, ਗਗਨ, ਵਾਯੂ, ਅਗਨੀ, ਨੀਰ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਦਵਾਈਆਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਆਰਾਮ ਪ੍ਰਸਤੀਆਂ, ਤਣਾਉ, ਗੁੱਸਾ, ਆਕੜ, ਨਫਰਤਾਂ ਅਤੇ ਏ ਸੀ ਦੀ ਵਰਤੋਂ, ਤਰ੍ਹਾਂ ਤਰ੍ਹਾਂ ਦੇ ਕੌਸਮੇਟਿਕ, ਸਿਹਤ ਤੰਦਰੁਸਤੀ ਅਰੋਗਤਾ ਤੇ ਅਸਰ ਕਰਕੇ ਹਨ । ਸ਼੍ਰੀ ਮੁਰਾਰੀ ਲਾਲ ਸ਼ਰਮਾ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਪਰਿਵਾਰਿਕ, ਵਾਤਾਵਰਨ, ਭੋਜਨ, ਪਾਣੀ, ਹਵਾਵਾਂ, ਵਿਚਾਰ, ਭਾਵਨਾਵਾਂ ਅਤੇ ਆਦਤਾਂ ਤੇ ਨਿਰਭਰ ਕਰਦੀ ਹੈ ਇਸ ਲਈ, ਉਜਵੱਲ ਭਵਿੱਖ ਲਈ ਚੰਗੇ ਵਾਤਾਵਰਨ ਅਤੇ ਮਾਹੌਲ ਦਾ ਨਿਰਮਾਣ ਕਰਨਾ ਚਾਹੀਦਾ ਹੈ। ਸਾਰਿਆਂ ਨੇ ਧਰਤੀ ਮਾਂ, ਵਾਤਾਵਰਨ ਅਤੇ ਖੁਸ਼ਹਾਲ ਸੁਰਖਿਅਤ ਭਵਿੱਖ ਲਈ ਅਮਨ ਸ਼ਾਂਤੀ, ਭਾਈਚਾਰੇ ਲਈ ਅਰਦਾਸ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.