post

Jasbeer Singh

(Chief Editor)

Punjab

21 ਜੂਨ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਉਤੇ ਮਨਾਇਆ ਜਾਵੇਗਾ ਅੰਤਰ-ਰਾਸ਼ਟਰੀ ਯੋਗ ਦਿਵਸ

post-img

ਸੀ.ਐਮ. ਦੀ ਯੋਗਸ਼ਾਲਾ 21 ਜੂਨ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਉਤੇ ਮਨਾਇਆ ਜਾਵੇਗਾ ਅੰਤਰ-ਰਾਸ਼ਟਰੀ ਯੋਗ ਦਿਵਸ - ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਤਿਆਰੀਆਂ ਸਬੰਧੀ ਮੀਟਿੰਗ - ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਨਿਰੋਗ ਜ਼ਿੰਦਗੀ ਜਿਉਣ ਲਈ ਪ੍ਰੇਰਿਆ ਜਾਵੇਗਾ - ਅਮਿਤ ਬੈਂਬੀ ਸੰਗਰੂਰ, 19 ਜੂਨ : ਪੰਜਾਬ ਸਰਕਾਰ ਦੇ ਆਦੇਸ਼ ਉੱਤੇ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ "ਸੀ ਐੱਮ ਦੀ ਯੋਗਸ਼ਾਲਾ" ਦੇ ਬੈਨਰ ਹੇਠ 21 ਜੂਨ ਦਿਨ ਸ਼ਨਿੱਚਰਵਾਰ ਨੂੰ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਪੱਧਰੀ ਸਮਾਗਮ ਕਾਲੀ ਮਾਤਾ ਮੰਦਿਰ, ਸੰਗਰੂਰ ਵਿਖੇ ਮਨਾਇਆ ਜਾਵੇਗਾ। ਜਦਕਿ ਹਰੇਕ ਬਲਾਕ ਵਿੱਚ ਵੀ ਇਹ ਸਮਾਗਮ ਕਰਵਾਇਆ ਜਾਵੇਗਾ। ਜਿਸ ਸਬੰਧੀ ਤਿਆਰੀਆਂ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਬੈਂਬੀ ਨੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਬੁਲਾਈ। ਇਸ ਮੌਕੇ ਉਹਨਾਂ ਨਾਲ ਸ੍ਰ ਚਰਨਜੋਤ ਸਿੰਘ ਵਾਲੀਆ ਐੱਸ ਡੀ ਐੱਮ ਸੰਗਰੂਰ ਅਤੇ ਹੋਰ ਹਾਜ਼ਰ ਸਨ । ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ ਉਤੇ ਇਹ ਸਮਾਗਮ ਸਵੇਰੇ 7:00 ਵਜੇ ਤੋਂ ਲੈ ਕੇ 7:45 ਵਜੇ ਤੱਕ ਹੋਣਗੇ। ਉਹਨਾਂ ਸਥਾਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ ਤੋਂ ਇਲਾਵਾ ਇਹ ਸਮਾਗਮ ਧੂਰੀ (ਰਾਮ ਬਾਗ), ਭਵਾਨੀਗੜ੍ਹ (ਸਟੇਡੀਅਮ), ਸੁਨਾਮ (ਐੱਸ ਯੂ ਐੱਸ ਕਾਲਜ), ਲਹਿਰਾਗਾਗਾ (ਸੌਰਵ ਕੰਪਲੈਕਸ), ਮੂਣਕ (ਅਗਰਵਾਲ ਧਰਮਸ਼ਾਲਾ), ਦਿੜ੍ਹਬਾ (ਗੀਤਾ ਭਵਨ), ਸ਼ੇਰਪੁਰ (ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ) ਅਤੇ ਖਨੌਰੀ (ਗਊਸ਼ਾਲਾ ਪਾਰਕ) ਵਿਖੇ ਵੀ ਹੋਣਗੇ, ਜਿੰਨਾ ਵਿੱਚ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ । ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਜ਼ਿੰਦਗੀ ਜਿਉਣ ਲਈ ਪ੍ਰੇਰਿਆ ਜਾਵੇਗਾ। ਉਹਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਇਹਨਾਂ ਯੋਗ ਸਮਾਗਮਾਂ ਵਿੱਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋ ਕੇ ਲਾਭ ਲੈਣ। ਉਹਨਾਂ ਕਿਹਾ ਕਿ ਸਾਰੇ ਸਮਾਗਮਾਂ ਵਿੱਚ ਵੱਖ-ਵੱਖ ਟ੍ਰੇਨਰਾਂ ਵੱਲੋਂ ਯੋਗ ਕਰਵਾਇਆ ਜਾਵੇਗਾ ਅਤੇ ਯੋਗ ਆਸਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ʻਸੀ.ਐਮ. ਦੀ ਯੋਗਸ਼ਾਲਾʼ ਸਕੀਮ ਤਹਿਤ ਲੋਕ ਮੁਫਤ ਯੋਗ ਕਲਾਸਾਂ ਨਾਲ ਜੁੜਕੇ, ਇੱਕ ਚੰਗੀ ਤੇ ਨਿਰੋਗ ਜੀਵਨਸ਼ੈਲੀ ਦਾ ਆਨੰਦ ਲੈ ਰਹੇ ਹਨ। ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਤੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਦੀ ਦੇਖ ਰੇਖ ਹੇਠ ਜ਼ਿਲ੍ਹਾ ਸੰਗਰੂਰ ਵਿੱਚ 372 ਦੇ ਕਰੀਬ ਯੋਗਾ ਕਲਾਸਾਂ ਹਰ ਰੋਜ ਲਗਾਈਆਂ ਜਾ ਰਹੀਆਂ ਹਨ, ਜਿਸਦਾ 5000 ਤੋਂ ਵਧੇਰੇ ਸੰਗਰੂਰ ਵਾਸੀ ਮਾਹਿਰ ਯੋਗਾ ਟ੍ਰੇਨਰਾਂ ਜਰੀਏ ਮੁਫਤ ਵਿੱਚ ਲਾਹਾ ਲੈ ਰਹੇ ਹਨ ।

Related Post