post

Jasbeer Singh

(Chief Editor)

Patiala News

ਆਪ' ਦੇ ਆਗੂਆਂ ਵਲੋਂ ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਣ ਸੰਬੰਧੀ ਡੀ.ਸੀ. ਅਤੇ ਐਸ.ਐਸ.ਪੀ. ਨੂੰ ਸੌਂਪਿਆ ਸ਼ਿਕਾਇਤ ਪੱਤਰ

post-img

ਆਪ' ਦੇ ਆਗੂਆਂ ਵਲੋਂ ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਣ ਸੰਬੰਧੀ ਡੀ.ਸੀ. ਅਤੇ ਐਸ.ਐਸ.ਪੀ. ਨੂੰ ਸੌਂਪਿਆ ਸ਼ਿਕਾਇਤ ਪੱਤਰ ਸ਼ਹਿਰ ਦੇ ਮਾਲ ਰੋਡ ਅਤੇ ਰਾਜਿੰਦਰਾ ਝੀਲ ਤੋਂ 26 ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਏ - ਸੰਦੀਪ ਬੰਧੂ ਪਟਿਆਲਾ : ਅੱਜ ਆਮ ਆਦਮੀ ਪਾਰਟੀ ਪਟਿਆਲਾ ਦੇ ਆਗੂਆਂ ਵਲੋਂ ਸ਼ਹਿਰ ਦੇ ਪ੍ਰਸਿੱਧ ਮਾਲ ਰੋਡ ਅਤੇ ਰਾਜਿੰਦਰਾ ਝੀਲ ਤੋਂ ਬਿਜਲੀ ਦੇ ਫੈਂਸੀ ਖੰਬੇ ਚੋਰੀ ਹੋਣ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਜਿਲ੍ਹਾ ਪੁਲਿਸ ਮੁਖੀ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਪੱਤਰ ਸੌਂਪਿਆ ਅਤੇ ਖੰਬੇ ਚੋਰਾਂ ਨੂੰ ਪਕੜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਬੇਨਤੀ ਕੀਤੀ । ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਦੱਸਿਆ ਕਿ ਸਰਕਾਰ ਵਲੋਂ ਕੁਝ ਸਮਾਂ ਪਹਿਲਾਂ ਪਟਿਆਲਾ ਸ਼ਹਿਰ ਦੇ ਮਾਲ ਰੋਡ ਅਤੇ ਰਾਜਿੰਦਰਾ ਝੀਲ ਦੀ ਖੂਬਸੂਰਤੀ ਵਧਾਉਣ ਲਈ 100 ਦੇ ਕਰੀਬ ਬਿਜਲੀ ਦੇ ਫੈਂਸੀ ਖੰਬੇ ਲਗਵਾਏ ਗਏ ਸਨ। ਇਹ ਖੰਬੇ ਸਰਕਾਰ ਦੇ ਪੀ.ਡਬਲਿਊ.ਡੀ., ਬੀ. ਐਂਡ ਆਰ. (PWD, B&R) ਵਿਭਾਗ ਦੀ ਬਿਜਲੀ ਸ਼ਾਖਾ ਵਲੋਂ ਲਗਾਏ ਗਏ ਸਨ। ਇਹਨਾਂ ਬਿਜਲੀ ਦੇ ਫੈਂਸੀ ਖੰਬਿਆਂ ਦੇ ਰੱਖ-ਰਖਾਵ ਦੀ ਜਿੰਮੇਵਾਰੀ ਅਤੇ ਮੁਰੰਮਤ ਦਾ ਕੰਮ ਨਗਰ ਨਿਗਮ ਪਟਿਆਲਾ ਵਲੋਂ ਕੀਤਾ ਜਾਂਦਾ ਹੈ। ਪਰ ਹੁਣ ਇਹਨਾਂ ਖੰਬਿਆਂ ਦੀ ਦੇਖ-ਰੇਖ ਨਾ ਹੋਣ ਕਰਕੇ ਪਿਛਲੇ ਕੁਝ ਸਮੇਂ ਤੋਂ ਅਸਮਾਜਿਕ ਲੋਕਾਂ ਵਲੋਂ ਇਹਨਾਂ ਖੰਬਿਆਂ ਦੀ ਲਗਾਤਾਰ ਚੋਰੀ ਕੀਤੀ ਜਾ ਰਹੀ ਹੈ। ਸੰਦੀਪ ਬੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ 100 ਦੇ ਕਰੀਬ ਬਿਜਲੀ ਦੇ ਫੈਂਸੀ ਖੰਬਿਆਂ ਵਿੱਚੋਂ ਹੁਣ ਤਕ 26 ਦੇ ਕਰੀਬ ਖੰਬੇ ਚੋਰੀ ਹੋ ਚੁੱਕੇ ਹਨ। ਕੁਝ ਕੁ ਖੰਬੇ ਅੱਧੇ ਵੀ ਤੋੜਕੇ ਲਿਜਾਏ ਜਾ ਚੁੱਕੇ ਹਨ। ਇਹਨਾਂ 100 ਬਿਜਲੀ ਦੇ ਫੈਂਸੀ ਖੰਬਿਆਂ ਵਿੱਚੋਂ 45 ਖੰਬੇ ਰਾਜਿੰਦਰਾ ਝੀਲ ਦੇ ਆਲੇ-ਦੁਆਲੇ ਲੱਗੇ ਹਨ, ਜਿੰਨਾਂ ਵਿੱਚੋਂ 6 ਖੰਬੇ ਚੋਰੀ ਹੋ ਚੁੱਕੇ ਹਨ। ਮਾਲ ਰੋਡ ਦੇ ਸੱਜੇ ਅਤੇ ਖੱਬੇ ਦੋਹਾਂ ਪਾਸੇ ਬਸ ਸਟੈਂਡ ਤੋਂ ਲੈ ਕੇ ਫੁਹਾਰਾ ਚੌਂਕ ਤਕ 52 ਦੇ ਕਰੀਬ ਬਿਜਲੀ ਦੇ ਫੈਂਸੀ ਖੰਬੇ ਲੱਗੇ ਹੋਏ ਹਨ, ਜਿੰਨਾ ਵਿੱਚੋਂ 20 ਖੰਬੇ ਚੋਰੀ ਹੋ ਚੁੱਕੇ ਹਨ। ਕੁਲ ਮਿਲਾਕੇ ਹੁਣ ਤਕ 97 ਖੰਬਿਆਂ ਵਿੱਚੋਂ 26 ਦੇ ਕਰੀਬ ਖੰਬੇ ਚੋਰੀ ਹੋ ਚੁੱਕੇ ਹਨ। ਬੰਧੂ ਨੇ ਕਿਹਾ ਕਿ ਇਹ ਬਿਜਲੀ ਦੇ ਫੈਂਸੀ ਖੰਬੇ ਬਹੁਤ ਹੀ ਮਹਿੰਗੇ ਹਨ, ਇਕ ਖੰਬੇ ਦੀ ਕੀਮਤ ਤਕਰੀਬਨ 35 ਹਾਜ਼ਰ ਰੁਪਏ ਹੈ, ਜਿਸ ਵਿੱਚ ਖੰਬੇ ਦੀ ਉਪਰ ਵਾਲੀ ਲਾਈਟ ਦੀ ਕੀਮਤ ਹੀ ਤਕਰੀਬਨ 4 ਹਜ਼ਾਰ ਰੁਪਏ ਹੈ। ਸੰਦੀਪ ਬੰਧੂ ਅਤੇ ਪਾਰਟੀ ਆਗੂਆਂ ਨੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਨੂੰ ਕਿਹਾ ਕਿ ਪਟਿਆਲਾ ਸ਼ਹਿਰ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਆਪ ਜੀ ਨੂੰ ਬੇਨਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰਾਂ ਵਲੋਂ ਇਹ ਖੰਬਿਆਂ ਦੀ ਚੋਰੀ ਕਰਕੇ ਸਾਡੇ ਸ਼ਹਿਰ ਦੀ ਖੂਬਸੂਰਤੀ ਵਿਗਾੜੀ ਜਾ ਰਹੀ ਹੈ, ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ ਅਤੇ ਉਹਨਾਂ ਤੋਂ ਹੀ ਇਹਨਾਂ ਬਿਜਲੀ ਦੇ ਫੈਂਸੀ ਖੰਬਿਆਂ ਦੀ ਭਰਪਾਈ ਕਰਵਾਈ ਜਾਏ ਨਾਲ ਹੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸ਼ਜਾ ਦਿੱਤੀ ਜਾਏ, ਤਾਂਕਿ ਅੱਗੇ ਤੋਂ ਕੋਈ ਵੀ ਗਲਤ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਮੌਕੇ ਪਾਰਟੀ ਆਗੂ ਅਮਿਤ ਵਿਕੀ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਅਮਰਜੀਤ ਸਿੰਘ ਭਾਟੀਆ ਬਲਾਕ ਪ੍ਰਧਾਨ ਅਤੇ ਸੁਰਿੰਦਰ ਸਿੰਗਲਾ ਵੀ ਮੋਜੂਦ ਸਨ।

Related Post