post

Jasbeer Singh

(Chief Editor)

National

ਬਰਫ ਖਿਸਕਣ ਕਾਰਨ ਬਰਫ ਵਿਚ ਹੀ ਦੱਬ ਗਈਆਂ ਲਾਸ਼ਾਂ ਨੂੰ ਨੌਂ ਮਹੀਨੇ ਬਾਅਦ ਲੱਦਾਖ ਵਿਚ ਬਰਫ਼ ’ਚੋਂ ਕੱਢਿੀਆ

post-img

ਬਰਫ ਖਿਸਕਣ ਕਾਰਨ ਬਰਫ ਵਿਚ ਹੀ ਦੱਬ ਗਈਆਂ ਲਾਸ਼ਾਂ ਨੂੰ ਨੌਂ ਮਹੀਨੇ ਬਾਅਦ ਲੱਦਾਖ ਵਿਚ ਬਰਫ਼ ’ਚੋਂ ਕੱਢਿੀਆ ਜੰਮੂ : ਭਾਰਤ ਦੇ ਲੱਦਾਖ ਦੇ ਕਾਰਗਿਲ ਦੀ ਮਾਊਂਟ ਕੁਨ ਚੋਟੀ ’ਤੇ ਬਰਫ਼ ਖਿਸ਼ਕਣ ਕਾਰਨ ਲਪੇਟ ’ਚ ਆਏ ਫ਼ੌਜ ਦੇ ਤਿੰਨ ਜਵਾਨਾਂ ਦੀ ਲਾਸ਼ਾਂ ਨੌਂ ਮਹੀਨਿਆਂ ਬਾਅਦ ਬਰਫ਼ ਵਿਚੋਂ ਦੱਬੀ ਹੋਈ ਹਾਲਤ ਵਿਚ ਮਿਲਣ ਤੇ ਕੱਢੀਆਂ ਗਈਆਂ।ਉਕਤ ਫੌਜੀਆਂ ਨੂੰ ਲੱਭਣ ਦੀ ਮੁਹਿੰਮ ਜੋ 18 ਜੂਨ ਨੂੰ ਸ਼ੁਰੂ ਹੋਈ ਸੀ ਵਿਚ 88 ਮਾਹਰ ਪਰਬਤਾਰੋਹੀ ਸ਼ਾਮਲ ਸਨ। ਦੱਸਣਯੋਗ ਹੈ ਕਿ 8 ਅਕਤੂਬਰ 2023 ਨੂੰ ਬਾਰਾਮੁਲਾ ਜਿਲ੍ਹੇ ਦੇ ਗੁਲਮਰਗ ਸਥਿਤ ਫ਼ੌਜ ਦੇ ਹਾਈ ਐਲਟੀਟਿਊਡ ਵਾਰਫੇਅਰਸਕੂਲ ਦੇ 40 ਫ਼ੌਜੀਆਂ ਦੀ ਟੁਕੜੀ ਮਾਊਂਟ ਕੁਨ ਨੇੜੇ 18,300 ਫੁੱਟ ਤੋਂ ਵੱਧ ਦੀ ਉਚਾਈ ’ਤੇ ਚੜ੍ਹਾਈ ਦੀ ਸਿਖਲਾਈ ਲੈ ਰਹੀ ਸੀ। ਇਸੇ ਦੌਰਾਨ ਭਾਰੀ ਬਰਫ਼ਬਾਰੀ ਹੋਈ ਤੇ ਬਰਫ਼ ਦੀ ਪਹਾੜੀ ਖਿਸਕ ਗਈ। ਇਸ ’ਚ ਜਵਾਨ ਫਸ ਗਏ ਸਨ। ਹਾਦਸੇ ’ਚ ਸ਼ਹੀਦ ਹੋਏ ਲਾਂਸ ਨਾਇਕ ਸਟੈਨਜਿਨ ਟਾਰਗਿਸ ਦੀ ਲਾਸ਼ ਉਸੇ ਦਿਨ ਬਰਾਮਦ ਹੋ ਗਈ ਜਦਕਿ ਤਿੰਨ ਹੋਰ ਜਵਾਨ ਹਵਲਦਾਰ ਰੋਹਿਤ ਕੁਮਾਰ, ਹਵਲਦਾਰ ਠਾਕੁਰ ਬਹਾਦੁਰ ਆਲੇ ਤੇ ਨਾਇਕ ਗੌਤਮ ਰਾਜਵੰਸ਼ੀ ਬਰਫ਼ ’ਚ ਦੱਬਣ ਕਾਰਨ ਲਾਪਤਾ ਹੋ ਗਏ ਸਨ। ਹੁਣ ਗਰਮੀ ’ਚ ਬਰਫ਼ ਪਿਘਲੀ ਤਾਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

Related Post