

ਵਿਆਹੁਤਾ ਦੀ ਭੇਦਭਰੀ ਹਲਾਤਾਂ ਚ ਮੋਤ ਪਰਿਵਾਰ ਵਲੋਂ ਸਹੁਰਾ ਪਰਿਵਾਰ ਤੇ ਮਾਰਨ ਦਾ ਦੋਸ -ਪੁਲਸ ਵਲੋਂ ਸੱਸ,ਸਹੁਰਾ ਪਤੀ ਅਤੇ ਦਿਉਰ ਤੇ ਮਾਮਲਾ ਦਰਜ ਕਰ ਛਾਪੇਮਾਰੀ ਸ਼ੁਰੂ ਨਾਭਾ 22 ਜੂਲਾਈ () : ਅੱਜ ਦੇ ਯੁੱਗ ਵਿੱਚ ਲੜਕੀਆਂ ਕਿਸੇ ਤੋਂ ਵੀ ਘੱਟ ਨਹੀਂ ਲੜਕੀਆਂ ਹਰ ਅਹੁਦੇ ਤੇ ਬਿਰਾਜਮਾਨ ਹਨ। ਪਰ ਲੜਕੀਆਂ ਨੂੰ ਅੱਜ ਦੇ ਯੁੱਗ ਵਿੱਚ ਵੀ ਦਾਜ ਦਹੇਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮੌਤ ਦੇ ਘਾਟ ਵੀ ਉਤਾਰਿਆ ਜਾ ਰਿਹਾ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਦੀ ਬਲਦੇਵ ਕਲੋਨੀ ਵਿਖੇ ਜਿੱਥੇ ਜਸ਼ਨ ਕੌਰ ਉਮਰ 23 ਸਾਲਾ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ। ਜਸ਼ਨ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਡੀ ਲੜਕੀ ਨੂੰ ਅਕਸਰ ਹੀ ਦਾਜ ਦਹੇਜ ਦੇ ਲਈ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਨੇ ਸਹੁਰੇ ਪਰਿਵਾਰ ਤੇ ਸਖਤ ਕਾਰਵਾਈਮਾਤਾ-ਪਿਤਾ ਆਪਣੀ ਲੜਕੀ ਦਾ ਵਿਆਹ ਬੜੇ ਹੀ ਚਾਵਾਂ ਨਾਲ ਕਰਦਾ ਹੈ ਅਤੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਹੇਜ ਵੀ ਦਿੰਦਾ ਹੈ ਕਿ ਸਾਡੀ ਲੜਕੀ ਖੁਸ਼ ਰਹੇ। ਪਰ ਜੇਕਰ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਖਬਰ ਮਿਲੇ ਕਿ ਤੁਹਾਡੀ ਲੜਕੀ ਦੀ ਮੌਤ ਹੋ ਚੁੱਕੀ ਹੈ ਤਾਂ ਲੜਕੀ ਵਾਲਿਆਂ ਦੇ ਪਰਿਵਾਰ ਤੇ ਕੀ ਬੀਤੇਗੀ ਇਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਜਸ਼ਨ ਕੌਰ ਪਿੰਡ ਭਰਪੂਰਗੜ੍ਹ ਦਾ ਵਿਆਹ ਨਾਭਾ ਦੀ ਬਲਦੇਵ ਕਲੋਨੀ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ। ਜਸ਼ਨ ਕੌਰ ਦੇ ਪਰਿਵਾਰ ਨੇ ਦੋਸ਼ ਲਗਾਏ ਕੀ ਅਕਸਰ ਹੀ ਸਾਡੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਅਸੀਂ ਉਹਨਾਂ ਨੂੰ ਪੈਸੇ ਵੀ ਦਿੱਤੇ ਅਤੇ ਨਵੇਂ ਪਲਾਟ ਨੂੰ ਲੈ ਕੇ ਉਹ ਸਾਡੇ ਤੋਂ ਬਾਰ-ਬਾਰ ਪੈਸਿਆਂ ਦੀ ਮੰਗ ਕਰਦੇ ਆ ਰਹੇ ਸਨ। ਸਾਡਾ ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋਇਆ ਅਤੇ ਅਸੀਂ ਆਪਣੀ ਲੜਕੀ ਨੂੰ ਸਹੁਰੇ ਭੇਜ ਦਿੰਦੇ ਸੀ। ਪਰ ਮੇਰੀ ਭੈਣ ਦਾ ਰਾਤ ਨੂੰ 8 ਵਜੇ ਫੋਨ ਆਇਆ ਕਿ ਮੈਨੂੰ ਇਥੋਂ ਲੈ ਜਾ ਨਹੀਂ ਤਾਂ ਮੇਰਾ ਮੈਨੂੰ ਸਹੁਰਾ ਪਰਿਵਾਰ ਮਾਰ ਦੇਵੇਗਾ ਅਤੇ ਸਾਨੂੰ ਫਿਰ ਆਪਣੀ ਭੈਣ ਦੀ ਮੌਤ ਦੀ ਖਬਰ ਮਿਲੀ ਉਸ ਨੂੰ ਜਹਿਰ ਦੇ ਕੇ ਮਾਰਿਆ ਗਿਆ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ। ਇਸ ਮੌਕੇ ਤੇ ਮ੍ਰਿਤਕ ਲੜਕੀ ਦੇ ਭਰਾ ਗੁਰਸੇਵਕ ਸਿੰਘ ਅਤੇ ਮ੍ਰਿਤਕ ਲੜਕੀ ਦੀ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਜਦੋਂ ਰਾਤ ਮੈਨੂੰ ਮੇਰੀ ਭੈਣ ਦਾ ਫੋਨ ਆਇਆ ਕਿ ਮੈਨੂੰ ਸਹੁਰੇ ਪਰਿਵਾਰ ਤੋਂ ਆ ਕੇ ਲੈ ਜਾ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ ਉਸ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਮੈਂ ਸਵੇਰੇ ਆ ਕੇ ਲੈ ਜਾਵਾਂਗਾ। ਪਰ ਸਵੇਰੇ ਫੋਨ ਆਉਂਦਾ ਹੈ ਕਿ ਤੁਹਾਡੀ ਲੜਕੀ ਦੀ ਤਬੀਅਤ ਬਹੁਤ ਹੀ ਖਰਾਬ ਹੈ ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ। ਜਦੋਂ ਮੈਂ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਭੈਣ ਤਾਂ ਮਰ ਚੁੱਕੀ ਹੈ ਅਸੀਂ ਤਾਂ ਡੈਡ ਬਾਡੀ ਪੈਕ ਕਰ ਰਹੇ ਹਾਂ। ਕਿਉਂਕਿ ਦਾਜ ਦਹੇਜ ਦੇ ਲਈ ਅਕਸਰ ਹੀ ਇਹ ਪਰੇਸ਼ਾਨ ਕਰਦੇ ਆ ਰਹੇ ਸਨ ਅਸੀਂ ਤਾਂ ਮੰਗ ਕਰਦੇ ਹਾਂ ਕਿ ਸੋਹਰੇ ਪਰਿਵਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਕਿਸਾਨ ਆਗੂ ਜਗਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਸੀਂ ਅੱਜ ਪੋਸਟਮਾਰਟਮ ਕਰਵਾ ਰਹੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਪੀੜਿਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।ਇਸ ਮੌਕੇ ਤੇ ਨਾਭਾ ਸਦਰ ਥਾਣਾ ਤੇ ਐਸ ਐਚ ਓ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਪੀੜਤ ਲੜਕੀ ਜਸ਼ਨ ਕੌਰ ਨੇ ਜਹਰੀਲੀ ਚੀਜ਼ ਖਾਦੀ ਹੈ ਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਅਸੀਂ ਸਹੁਰੇ ਪਰਿਵਾਰ ਦੇ 4 ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਨਾਂ ਦੀ ਭਾਲ ਜਾਰੀ ਹੈ। ਪਰਿਵਾਰਿਕ ਮੈਂਬਰਾਂ ਵਿੱਚ ਮ੍ਰਿਤਕ ਦਾ ਪਤੀ, ਸੱਸ, ਸਹੁਰਾ ਅਤੇ ਦਿਓਰ ਸ਼ਾਮਿਲ ਹਨ। ਜਿਨਾ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਭਾਲ ਜਾਰੀ ਹੈ