
ਬਚਪਨ ਜਵਾਨੀ ਦੇ ਫੈਸਲੇ, ਭਵਿੱਖ ਨਿਰਮਾਣ ਕਰਦੇ : ਪ੍ਰਵੀਨ ਕੁਮਾਰ ਗਾਂਧੀ
- by Jasbeer Singh
- June 17, 2025

ਬਚਪਨ ਜਵਾਨੀ ਦੇ ਫੈਸਲੇ, ਭਵਿੱਖ ਨਿਰਮਾਣ ਕਰਦੇ : ਪ੍ਰਵੀਨ ਕੁਮਾਰ ਗਾਂਧੀ ਬੱਚਿਆਂ ਅਤੇ ਨੌਜਵਾਨਾਂ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ, ਮਿੱਤਰਤਾ, ਭੋਜਨ, ਨਸ਼ਿਆਂ ਮਾੜੀਆਂ ਆਦਤਾਂ ਅਤੇ ਫੈਸਲਿਆਂ ਰਾਹੀਂ ਭਵਿੱਖ ਦਾ ਨਿਰਮਾਣ ਹੁੰਦਾ ਹੈ ਇਸ ਲਈ ਆਪਣੇ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਨਤ ਅਤੇ ਸੰਤੁਸ਼ਟ ਬਣਾਉਣ ਲਈ, ਬੱਚਿਆਂ ਅਤੇ ਨੌਜਵਾਨਾਂ ਨੂੰ ਮਾਪਿਆਂ, ਬਜ਼ੁਰਗਾਂ, ਅਧਿਆਪਕ ਗੁਰੂਆਂ ਰਾਹੀਂ, ਉਜਵਲ ਭਵਿੱਖ ਲਈ ਅਗਵਾਈ ਲੈਣੀ ਚਾਹੀਦੀ ਹੈ, ਤਾਂ ਜ਼ੋ ਭਵਿੱਖ ਵਿੱਚ ਪਛਤਾਉਣਾ ਨਾ ਪਵੇ, ਇਹ ਵਿਚਾਰ ਸ਼੍ਰੀ ਪ੍ਰਵੀਨ ਕੁਮਾਰ ਗਾਂਧੀ, ਜਰਨਲ ਮੈਨੇਜਰ ਐਨ ਐਸ ਆਈ ਸੀ ਫੋਕਲ ਪੁਆਇੰਟ ਵਲੋਂ, ਵੱਖ ਵੱਖ ਟੈਕਨੀਕਲ ਵਿਸ਼ਿਆਂ ਦੇ ਕੋਰਸ ਕਰਦੇ ਨੋਜਵਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਉਦਾਹਰਣਾਂ ਦੇ ਕੇ ਸਮਝਾਇਆ ਕਿ ਮਾੜੇ ਦੋਸਤਾਂ, ਮਾੜੀ ਭਾਵਨਾਵਾਂ, ਆਦਤਾਂ, ਨਸ਼ਿਆਂ, ਦੀ ਵਰਤੋਂ, ਨਾਲ ਭਵਿੱਖ ਤਬਾਹ ਹੋ ਸਕਦੇ ਹਨ । ਉਨ੍ਹਾਂ ਨੇ ਆਵਾਜਾਈ ਅਤੇ ਦੇਸ਼ ਸਮਾਜ ਘਰ ਪਰਿਵਾਰਾਂ ਸੰਸਥਾਵਾਂ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਉਲੰਘਣਾ ਕਰਨ ਵਾਲੇ, ਸਜ਼ਾਵਾਂ ਪਾਉਂਦੇ ਹਨ ਇਸ ਲਈ ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਵਿੱਚ ਰਹਿ ਕੇ, ਸਿਆਣੇ ਸਮਝਦਾਰ ਬਜ਼ੁਰਗਾਂ, ਗੁਰੂ ਅਧਿਆਪਕਾਂ ਅਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਦੇ ਅਸ਼ੀਰਵਾਦ ਦੂਆਵਾ ਰਾਹੀਂ , ਨਿਯਮਾਂ ਕਾਨੂੰਨਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਦੇ ਹੋਏ, ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਯਤਨ ਕੀਤੇ ਜਾਣ। ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਨੇ ਅਪ੍ਰੇਸ਼ਨ ਸੰਧੂਰ ਅਤੇ ਸ਼ੀਲਡ ਬਾਰੇ ਜਾਣਕਾਰੀ ਦਿੱਤੀ ਕਿ ਭਵਿੱਖ ਵਿਚ ਆਉਣ ਵਾਲੀਆਂ ਘਟਨਾਵਾਂ, ਜੰਗਾਂ, ਆਪਦਾਵਾਂ, ਘਰੇਲੂ ਅਤੇ ਆਵਾਜਾਈ ਵਿਉਪਾਰਕ ਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਬਾਰੇ ਟ੍ਰੇਨਿੰਗਾਂ ਜ਼ਰੂਰ ਲੈਣੀਆਂ ਚਾਹੀਦੀਆਂ, ਜਿਵੇਂ ਕਿ ਐਨ ਐਸ ਆਈ ਸੀ ਵਲੋਂ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ, ਲਗਾਤਾਰ ਕਰਵਾਏ ਜਾਂਦੇ ਹਨ। ਸ਼੍ਰੀ ਪੀ ਪੀ ਸਿੰਘ ਅਤੇ ਜੋਗਿੰਦਰ ਸਿੰਘ ਨੇ, ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਉਨ੍ਹਾਂ ਦੀ ਸੰਸਥਾ ਵਲੋਂ ਕਰਵਾਏ ਜਾ ਰਹੇ ਕੋਰਸਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਨੋਜਵਾਨਾਂ ਦੇ ਉੱਜਵਲ ਭਵਿੱਖ ਲਈ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਯੋਗ ਨੋਜਵਾਨਾਂ ਨੂੰ ਨੋਕਰੀਆ ਵੀ ਦਿਲਵਾਈਆ ਜਾਂਦੀਆਂ ਹਨ।