
National
0
ਘਟਦੀ ਆਮਦਨ ਤੇ ਵਧਦੀ ਮਹਿੰਗਾਈ ਮਿਹਨਤੀ ਗ਼ਰੀਬ ਲੋਕਾਂ ਦੇ ਸੁਪਨਿਆਂ ’ਤੇ ਡਾਕਾ : ਰਾਹੁਲ
- by Jasbeer Singh
- October 26, 2024

ਘਟਦੀ ਆਮਦਨ ਤੇ ਵਧਦੀ ਮਹਿੰਗਾਈ ਮਿਹਨਤੀ ਗ਼ਰੀਬ ਲੋਕਾਂ ਦੇ ਸੁਪਨਿਆਂ ’ਤੇ ਡਾਕਾ : ਰਾਹੁਲ ਨਵੀਂ ਦਿੱੱਲੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇਕ ਦੁਕਾਨ ਵਿਚ ਨਾਈ ਦੇ ਰੂਬਰੂ ਹੁੰਦਿਆਂ ਕਿਹਾ ਕਿ ਘਟਦੀ ਆਮਦਨ ਤੇ ਸ਼ੂਟ ਵਟਦੀ ਮਹਿੰਗਾਈ ਮਿਹਨਤੀ ਗ਼ਰੀਬ ਲੋਕਾਂ ਦੇ ਸੁਪਨਿਆਂ ’ਤੇ ਡਾਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਲਈ ਨਵੀਆਂ ਸਕੀਮਾਂ ਦੀ ਲੋੜ ਹੈ ਤਾਂ ਕਿ ਉਹ ਪੈਸਾ ਬਚਾਅ ਕੇ ਆਪਣੇ ਘਰਾਂ ਨੂੰ ਲਿਜਾ ਸਕਣ। ਗਾਂਧੀ ਨੇ ਨਾਈ ਦੀ ਦੁਕਾਨ ਦੀ ਆਪਣੀ ਇਸ ਫੇਰੀ ਦੀ ਵੀਡੀਓ ਵੀ ਐਕਸ ’ਤੇ ਸਾਂਝੀ ਕੀਤੀ, ਜਿੱਥੇ ਉਹ ਆਪਣੀ ਦਾੜ੍ਹੀ ਕਟਵਾਉਂਦਿਆਂ ਨਾਈ ਨਾਲ ਗੱਲਬਾਤ ਕਰ ਰਹੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਆਪਣੀ ਪੋਸਟ ਵਿਚ ਕਿਹਾ ਕਿ ਹੁਣ ਕੁਝ ਨਹੀਂ ਬਚਿਆ! ਅਜੀਤ ਭਾਈ ਦੇ ਇਹ ਚਾਰ ਸ਼ਬਦ ਤੇ ਉਸ ਦੇ ਅੱਥਰੂ ਭਾਰਤ ਦੇ ਹਰੇਕ ਮਿਹਨਤੀ ਗਰੀਬ ਤੇ ਮੱਧ ਵਰਗ ਦੇ ਵਿਅਕਤੀ ਦੀ ਕਹਾਣੀ ਬਿਆਨ ਕਰਦੇ ਹਨ।