
Patiala News
0
ਆਜ਼ਾਦੀ ਦਿਵਸ ਨੂੰ ਸਮਰਪਿਤ ਹਰ ਦਿਲ ਦਿਮਾਗ ਵਿੱਚ ਤਿਰੰਗੇ ਦਾ ਸਨਮਾਨ ਹੋਵੇ : ਪ੍ਰਿੰਸੀਪਲ ਮੰਜੂ ਗਰਗ
- by Jasbeer Singh
- August 16, 2025

ਆਜ਼ਾਦੀ ਦਿਵਸ ਨੂੰ ਸਮਰਪਿਤ ਹਰ ਦਿਲ ਦਿਮਾਗ ਵਿੱਚ ਤਿਰੰਗੇ ਦਾ ਸਨਮਾਨ ਹੋਵੇ : ਪ੍ਰਿੰਸੀਪਲ ਮੰਜੂ ਗਰਗ ਪਟਿਆਲਾ, 16 ਅਗਸਤ 2025 : ਆਜ਼ਾਦੀ ਦਿਵਸ ਮੌਕੇ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਭਾਈਚਾਰੇ ਅਮਨ ਸ਼ਾਂਤੀ ਲਈ ਰਲਮਿਲ ਕੇ ਇਮਾਨਦਾਰੀ ਵਫ਼ਾਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ। ਕਾਕਾ ਰਾਮ ਵਰਮਾ ਨੇ ਤਿਰੰਗੇ ਝੰਡੇ ਨੂੰ ਲਹਿਰਾਉਣ, ਸੰਭਾਲਣ ਅਤੇ ਸਨਮਾਨ ਦੇਣ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਨ ਦੀ ਜਾਣਕਾਰੀ ਦਿੱਤੀ। ਕੌਆਰਡੀਨੇਟਰ ਸਰਬਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਰਾਸ਼ਟਰ ਪ੍ਰੇਮ ਉਜਾਗਰ ਕਰਨ ਲਈ, ਅਧਿਆਪਕਾਂ ਅਤੇ ਮਾਪਿਆਂ ਦਾ ਯੋਗਦਾਨ ਜ਼ਰੂਰੀ ਹੈ।