
ਸਹੀਦ ਊਧਮ ਸਿੰਘ ਜੀ ਦੇ 84ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਲੱਬ ਨੇ ਲਾਇਆ ਖੂਨਦਾਨ ਕੈਂਪ
- by Jasbeer Singh
- July 30, 2024

ਸਹੀਦ ਊਧਮ ਸਿੰਘ ਜੀ ਦੇ 84ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਲੱਬ ਨੇ ਲਾਇਆ ਖੂਨਦਾਨ ਕੈਂਪ ਸਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ 28 ਯੂਨਿਟ ਖੂਨ ਇਕੱਤਰ ਸਨੌਰ,30 ਜੁਲਾਈ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਮਾਤਾ ਗੁਜਰੀ ਨਰਸਿੰਗ ਹੋਮ ਸਹੀਦ ਊਧਮ ਸਿੰਘ ਚੌਕ ਦੇਵੀਗੜ੍ਹ-ਸਨੌਰ ਰੋਡ ਨੇੜੇ ਵੱਡੀ ਪਟਿਆਲਾ ਵਿਖੇ,ਸਹੀਦ ਊਧਮ ਸਿੰਘ ਜੀ ਦੇ 84ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।ਖੂਨਦਾਨ ਕੈਂਪ ਵਿੱਚ ਗੁਰਚਰਨ ਸਿੰਘ,ਕਰਨੈਲ ਸਿੰਘ,ਹਰਮਨਜੀਤ ਸਿੰਘ,ਤਰਸੇਮ ਕੁਮਾਰ,ਜਰਨੈਲ ਸਿੰਘ,ਨਛੱਤਰ ਸਿੰਘ,ਕੁਲਵਿੰਦਰ ਸਿੰਘ,ਨਾਮੂਨੀਦ,ਅਵਤਾਰ ਸਿੰਘ,ਗਗਨਦੀਪ ਸਰਮਾ,ਕਿ੍ਸ਼ਨ ਕੁਮਾਰ,ਸੁਸਮਾ ਕੁਮਾਰ,ਦਲਜੀਤ ਸਿੰਘ,ਹਰਨੇਕ ਸਿੰਘ,ਅਤੇ ਮੋਹਨਜੀਤ ਸਿੰਘ ਸਮੇਤ 28 ਖੂਨਦਾਨੀਆਂ ਨੇ ਖੂਨਦਾਨ ਕਰਕੇ ਸਹੀਦ ਊਧਮ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਭੁੱਨਰਹੇੜੀ ਨੇ ਕਿਹਾ ਕਿ ਇੱਕ ਖੂਨ ਦੇ ਯੂਨਿਟ ਨਾਲ ਅਸੀਂ ਤਿੰਨ ਅਨਮੋਲ ਜ਼ਿੰਦਗੀਆਂ ਬਚਾ ਸਕਦੇ ਹਾਂ,ਖੂਨਦਾਨ ਮਹਾਂਦਾਨ ਹੈ,ਜੋ ਹਰ ਇੱਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਦਾਨ ਕਰਨਾ ਚਾਹੀਦਾ ਹੈ।ਗਰਮੀ ਦੇ ਕਾਰਨ ਇਸ ਸਮੇਂ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ।ਜਿਸ ਕਰਕੇ ਲੋੜਵੰਦ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸੰਜੀਵ ਕੁਮਾਰ ਸਨੌਰ ਅਤੇ ਦੀਦਾਰ ਸਿੰਘ ਬੋਸਰ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ.ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ,ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ,ਜਰਨੈਲ ਸਿੰਘ ਕਰਤਾਰਪੁਰ,ਜਗਜੀਤ ਸਿੰਘ ਕੋਹਲੀ,ਗੁਰਜੀਤ ਸਿੰਘ ਉੱਪਲੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ,ਸੰਜੀਵ ਕੁਮਾਰ ਸਨੌਰ,ਚਾਚਾ ਜਗਰਾਜ ਸਿੰਘ ਚਹਿਲ,ਦਰਸਨ ਸਿੰਘ ਵਾਲੀਆਂ,ਬਲਜਿੰਦਰਪਾਲ ਸਿੰਘ ਭਾਟੀਆ,ਪ੍ਰਿਤਪਾਲ ਸਿੰਘ ਪਾਲੀ ਸਨੌਰ,ਲਖਮੀਰ ਸਿੰਘ ਸਲੋਟ,ਅਮਰਜੀਤ ਸਿੰਘ ਭਾਂਖਰ,ਕਰਮਵੀਰ ਸਿੰਘ ਰਾਣਾ,ਜਗਰੂਪ ਸਿੰਘ ਪੰਜੋਲਾ,ਤੇਜਿੰਦਰ ਸਿੰਘ ਮੰਡੌਰ,ਲਾਡੀ ਪ੍ਰੋਪਰਾਟੀ ਸਲਾਹਕਾਰ, ਸਤਵਿੰਦਰ ਸੈਲੀ ਭਾਂਖਰ,ਸੁੰਦਰਜੀਤ ਕੌਰ, ਨਿਰਮਲ ਕੌਰ, ਰਣਜੀਤ ਸਿੰਘ ਬੋਸਰ,ਅਤੇ ਜਾਗਦੇ ਰਹੋ ਸਿੰਘ ਹਾਜ਼ਰ ਸੀ।