
ਸ਼ਹੀਦ ਬਾਬਾ ਜੈ ਸਿੰਘ ਖਲਕਟ ਗੁਰਦੁਆਰਾ ਸਾਹਿਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ ਸੀ ਨੂੰ ਮਿਲਿਆ ਵਫ਼ਦ
- by Jasbeer Singh
- March 5, 2025

ਸ਼ਹੀਦ ਬਾਬਾ ਜੈ ਸਿੰਘ ਖਲਕਟ ਗੁਰਦੁਆਰਾ ਸਾਹਿਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ ਸੀ ਨੂੰ ਮਿਲਿਆ ਵਫ਼ਦ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਛੱਪੜ ਦੀ ਦੀਵਾਰ ਅਤੇ ਟੋਏ ਨੂੰ ਪ੍ਰਸ਼ਾਸਨ ਜਲਦ ਮੁਕੰਮਲ ਕਰਵਾਏ : ਜੋਗਿੰਦਰ ਸਿੰਘ ਪੰਛੀ ਪਟਿਆਲਾ 5 ਮਾਰਚ : ਸ਼ਹੀਦ ਬਾਬਾ ਜੈ ਸਿੰਘ ਖੱਲਕਟ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਗੁਰਦੁਆਰਾ ਕਮੇਟੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਚੱਲਦਿਆਂ ਭਾਰਤ ਘੱਟ ਗਿਣਤੀ ਅਤੇ ਦਲਿਤ ਫ਼ਰੰਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਛੀ ਦੀ ਅਗਵਾਈ ਵਿਚ ਵਫ਼ਦ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੂੰ ਮਿਲਿਆ । ਵਫ਼ਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਣੂੰ ਕਰਵਾਇਆ ਗਿਆ ਪਿੰਡ ਬਾਰੇ ਵਿਖੇ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦਾ ਪਾਵਨ ਅਸਥਾਨ ਹੈ ਅਤੇ ਗੁਰਦੁਆਰਾ ਸਾਹਿਬ ਦੀ ਇਕ ਹਿੱਸਾ ਇਸ ਕਰਕੇ ਬੈਠਣਾ ਸ਼ੁਰੂ ਹੋ ਗਿਆ, ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਅਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਮੇਟੀ ਦੇ ਮੈਂਬਰਾਂ ਨੇ ਪਿੰਡ ਦੇ ਛੱਪੜ ਵਿਚ ਦੀਵਾਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ, ਜੋ ਕਈ ਸਾਲਾਂ ਤਾਂ ਇਸ ਕਰਕੇ ਅਧੂਰੀ ਹੈ ਕਿ ਪ੍ਰਸ਼ਾਸਨ ਇਸ ਨੂੰ ਮੁਕੰਮਲ ਨਹੀਂ ਕਰਵਾ ਰਿਹਾ । ਇਸ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਇਕ ਡੂੰਘਾ ਟੋਇਆ ਹੈ, ਜਿਸ ਵਿਚ ਖੜ੍ਹਾ ਗੰਦਾ ਪਾਣੀ ਬਦਬੂ ਮਾਰਦਾ ਅਤੇ ਗੁਰੂ ਘਰ ਮੱਥਾ ਟੇਕਣ ਪੁੱਜਦੀਆਂ ਸੰਗਤਾਂ ਇਤਰਾਜ਼ ਕਰਦੀਆਂ ਹਨ ਕਿ ਇਸ ਗੰਦੇ ਪਾਣੀ ਵਾਲੇ ਟੋਏ ਨੂੰ ਪੂਰਿਆ ਜਾਵੇ, ਪ੍ਰੰਤੂ ਇਸ ਸਮੱਸਿਆ ਵੱਲ ਕੋਈ ਗ਼ੌਰ ਨਹੀਂ ਕੀਤਾ ਜਾ ਰਿਹਾ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ, ਸੈਕਟਰੀ ਰੇਸ਼ਮ ਸਿੰਘ ਅਤੇ ਦਲਿਤ ਆਗੂ ਜੋਗਿੰਦਰ ਸਿੰਘ ਪੰਛੀ ਨੇ ਛੱਪੜ ਵਿਚ ਰੁਕੀ ਪਈ ਦੀਵਾਰ ਨੂੰ ਵਿਖਾਇਆ ਕਿ ਇਸ ਦੀਵਾਰ ਦਾ ਕੰਮ ਅਧੂਰਾ ਪਿਆ ਹੈ, ਜੇ ਇਸ ਕੰਮ ਨੂੰ ਮੁਕੰਮਲ ਨਹੀਂ ਕਰਵਾਇਆ ਜਾਂਦਾ ਤਾਂ ਗੁਰਦੁਆਰਾ ਸਾਹਿਬ ਦਾ ਇਕ ਹਿੱਸਾ ਡਿੱਗਣ ਨਾਲ ਵੱਡੀ ਘਟਨਾ ਵਾਪਰ ਸਕਦੀ ਹੈ । ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੇ ਇਸ ਸਬੰਧ ਵਿਚ ਏਡੀ ਸੀ ਪਟਿਆਲਾ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਗੁਰਦੁਆਰਾ ਸਾਹਿਬ ਦੀ ਜੈ ਸਿੰਘ ਖਲਕੱਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ਼ਹੀਦ ਬਾਬਾ ਜੈ ਸਿੰਘ ਖੱਲਕਟ ਦੇ ਸਲਾਨਾ 7-8-9 ਮਾਰਚ ਨੂੰ ਹੋਏ ਮੇਲੇ ਤੇ ਵਿਚਾਰਾ ਕਰਦੇ ਹੋਏ ਪੰਜਾਬ ਸਰਕਾਰ ਤੇ ਰੋਸ ਪ੍ਰਗਟ ਕੀਤਾ ਗਿਆ ਕਿ ਸ਼ਹੀਦਾਂ ਦੇ ਇਸ ਪਾਵਨ ਅਸਥਾਨ ਨਾਲ ਜੁੜੀ ਦੀਵਾਰ ਤੇ ਗੰਦੇ ਟੋਏ ਦੀ ਸਮੱਸਿਆ ਜਲਦ ਦੂਰ ਕੀਤਾ ਜਾਵੇ, ਜਿਸ ਬਾਰੇ ਸੰਗਤਾਂ ਦੇ ਮਨ ਵਿੱਚ ਸਰਕਾਰ ਪ੍ਰਤੀ ਰੋਸ ਹੈ । ਸ੍ਰੀ ਪੰਛੀ ਨੇ ਕਿਹਾ ਸਲਾਨਾ ਪ੍ਰੋਗਰਾਮਾ ਤੇ ਸਰਕਾਰ ਦੇ ਮੰਤਰੀ ਉਚ ਅਧਿਕਾਰੀ ਕੰਮ ਛੇਤੀ ਕਰਨ ਦਾ ਭਰੋਸਾ ਦੇ ਕੇ ਜਾਦੇ ਹਨ। ਪਰ ਸਾਰੀ ਕਾਰਵਾਈ ਲਾਰੇ ਲੱਪਿਆ ਵਿੱਚ ਹੈ । ਵਫ਼ਦ ਵਿਚ ਤਰਵਿੰਦਰ ਸਿੰਘ ਜੋਹਰ,ਪਰਮਜੀਤ ਸਿੰਘ ਸੰਧੂ, ਜ.ਸਕੱਤਰ, ਬਲਵਿੰਦਰ ਸਿੰਘ ਭੱਟੀ, ਕਨਵੀਨਰ, ਗਿਆਨੀ ਦਿੱਤ ਸਿੰਘ ਸੇਵਾ ਸੋਸਾਇਟੀ, ਸ਼ੇਰ ਸਿੰਘ, ਕਮਲਦੀਪ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਰਾਜਪਾਲ ਸਿੰਘ, ਚਰਨ ਸਿੰਘ ਬੰਬੀਹਾ, ਇੰਜ. ਵਰਿਦੰਰ ਸਿੰਘ, ਗੁਲਜਾਰ ਸਿੰਘ, ਲਖਵੀਰ ਸਿੰਘ ਕਰਨਪੁਰ, ਤਰਨਇੰਦਰ ਸਿੰਘ, ਹਰਿਦੰਰ ਸਿੰਘ ਖਾਲਸਾ, ਧਰਮ ਸਿੰਘ ਬਾਰਨ, ਗੁਰਜੰਟ ਸਿੰਘ ਸਰਪੰਚ ਬਾਰਨ, ਸੁਰਜੀਤ ਸਿੰਘ ਪ੍ਰਧਾਨ, ਗੁਰਦਵਾਰਾ ਪ੍ਰਬੰਧਕ ਕਮੇਟੀ, ਬਾਰੇ ਤੋਂ ਇਲਾਵਾ ਸਤਵੰਤ ਸਿੰਘ ਕਲੌੜਾ, ਜਸਪ੍ਰੀਤ ਸਿੰਘ ਭਾਟੀਆ, ਡਾ ਹਰਮਨਜੀਤ ਸਿੰਘ ਜੋਗੀਪੁਰ ਆਦਿ ਸ਼ਾਮਲ ਸਨ ।