

ਦਿੱਲੀ ਅਦਾਲਤ ਨੂੰ 26/11 ਹਮਲੇ ਦੇ ਮੁਕੱਦਮੇ ਦੇ ਮਿਲੇ ਰਿਕਾਰਡ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੂੰ 26/11 ਮੁੰਬਈ ਹਮਲੇ ਦੇ ਕਥਿਤ ਸਾਜਿਸ਼ਕਰਤਾ ਤਹੱਵੁਰ ਹੁਸੈਨ ਰਾਣਾ ਦੇ ਅਮਰੀਕਾ ਤੋਂ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਉਸ ਨਾਲ ਸਬੰਧਤ ਕੇਸ ਰਿਕਾਰਡ ਪ੍ਰਾਪਤ ਹੋ ਗਏ ਹਨ । ਭਰੋਸੇਯੋਗ ਅਦਾਲਤੀ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਵਿਅਕਤੀ ਸਬੰਧੀ ਰਿਕਾਰਡ ਹਾਲ ਹੀ ਵਿੱਚ ਜਿਲ੍ਹਾ ਜੱਜ ਵਿਮਲ ਕੁਮਾਰ ਯਾਦਵ ਦੀ ਅਦਾਲਤ ਨੂੰ ਪ੍ਰਾਪਤ ਹੋਏ ਹਨ ਅਤੇ 28 ਜਨਵਰੀ ਦੇ ਨਿਰਦੇਸ਼ਾਂ ਅਨੁਸਾਰ ਇਹ ਰਿਕਾਰਡ ਮੁੰਬਈ ਦੀ ਇੱਕ ਅਦਾਲਤ ਦੇ ਸਟਾਫ਼ ਨੂੰ ਭੇਜੇ ਜਾਣੇ ਸਨ। ਦੱਸਣਯੋਗ ਹੈ ਕਿ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਦੋਸ਼ੀ ਰਾਣਾ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ ਕਿੳਂੁਕਿ ਅਮਰੀਕੀ ਸੁਪਰੀਮ ਕੋਰਟ ਵੱਲੋਂ ਰਾਣਾ ਦੀ ਅਰਜ਼ੀ ਰੱਦ ਕਰਨ ਤੋਂ ਬਾਅਦ ਹਵਾਲਗੀ ਤੋਂ ਬਚਣ ਦੀ ਉਸ ਦੀ ਜੋ ਆਖ਼ਰੀ ਕੋਸਿ਼ਸ਼ ਸੀ ਉਹ ਵੀ ਪੂਰੀ ਤਰ੍ਹਾਂ ਅਸਫ਼ਲ ਹੋ ਗਈ ਹੈ।ਜੱਜ ਨੇ ਇਹ ਹੁਕਮ ਦਿੱਲੀ ਵਿੱਚ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਮੁੰਬਈ ਤੋਂ ਰਿਕਾਰਡ ਮੰਗਣ ਵਾਲੀ ਅਰਜ਼ੀ `ਤੇ ਦਿੱਤਾ। ਦਿੱਲੀ ਅਤੇ ਮੁੰਬਈ ਦੋਵਾਂ ਥਾਵਾਂ `ਤੇ 26/11 ਦੇ ਹਮਲਿਆਂ ਨਾਲ ਸਬੰਧਤ ਕਈ ਮਾਮਲੇ ਹੋਣ ਕਾਰਨ ਹੇਠਲੀ ਅਦਾਲਤ ਦੇ ਰਿਕਾਰਡ ਪਹਿਲਾਂ ਮੁੰਬਈ ਭੇਜੇ ਗਏ ਸਨ। ਜਿਕਰਯੋਗ ਹੈ ਕਿ ਰਾਣਾ ਨੂੰ ਝਟਕਾ ਦਿੰਦਿਆਂ ਅਮਰੀਕੀ ਅਦਾਲਤ ਨੇ ਪਹਿਲਾਂ ਫ਼ੈਸਲਾ ਸੁਣਾਇਆ ਸੀ ਕਿ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ, ਜਿੱਥੇ ਉਹ 2008 ਵਿੱਚ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਦੁਆਰਾ ਕੀਤੇ ਗਏ ਮੁੰਬਈ ਅਤਿਵਾਦੀ ਹਮਲਿਆਂ ਵਿੱਚ ਸ਼ਾਮਲ ਹੋਣ ਵਾਲਾ ਲੋੜੀਂਦਾ ਹੈ।ਰਾਣਾ (64) ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ, ਡੇਵਿਡ ਕੋਲਮੈਨ ਹੈਡਲੀ ਉਰਫ਼ ਦਾਊਦ ਗਿਲਾਨੀ ਦਾ ਕਰੀਬੀ ਸਾਥੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.