

ਦਿੱਲੀ ਕਰਾਈਮ ਬ੍ਰਾਂਚ ਨੇ ਕਲਸ਼ ਚੋਰ ਪਕੜਿਆ ਨਵੀਂ ਦਿੱਲੀ, 8 ਸਤੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਕਰੋੜ ਰੁਪਏ ਦੀ ਕੀਮਤ ਦੇ ਚੋਰੀ ਕੀਤੇ ਗਏ ਕਲਸ਼ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਅਖੀਰਕਾਰ ਦਿੱਲੀ ਕਰਾਈਮ ਬ੍ਰਾਂਚ ਨੇ ਹਾਪੁੜ ਤੋਂ ਪਕੜ ਲਿਆ ਹੈ। ਕੌਣ ਹੈ ਜਿਸਨੇ ਕਲਸ਼ ਕੀਤਾ ਸੀ ਚੋਰੀ ਦਿੱਲੀ ਕਰਾਈਮ ਬ੍ਰਾਂਚ ਵਲੋਂ ਜਿਸ ਵਿਅਕਤੀ ਨੂੰ ਕਲਸ਼ ਸਮੇਤ ਹਾਪੁੜ ਤੋਂ ਪਕੜਿਆ ਗਿਆ ਹੈ ਦਾ ਨਾਮ ਭੂਸ਼ਣ ਵਰਮਾ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਲਾਲ ਕਿਲ੍ਹੇ ਦੇ ਸਾਹਮਣੇ ਜੈਨ ਭਾਈਚਾਰੇ ਦੇ ਪ੍ਰੋਗਰਾਮ ਤੋਂ ਕਲਸ਼ ਚੋਰੀ ਕੀਤਾ ਸੀ। ਦਿੱਲੀ ਪੁਲਸ ਨੇ ਕਲਸ਼ ਚੋਰ ਭੂਸ਼ਣ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਵਿਰੁੱਧ ਚੋਰੀ ਦੇ ਪੰਜ-ਛੇ ਪੁਰਾਣੇ ਮਾਮਲੇ ਦਰਜ ਹਨ। ਉੱਤਰੀ ਜ਼ਿਲ੍ਹੇ ਦੀ ਟੀਮ ਵੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਨੂੰ ਵੀ ਸੁਰਾਗ ਮਿਲਿਆ, ਪਰ ਕ੍ਰਾਈਮ ਬ੍ਰਾਂਚ ਨੇ ਪਹਿਲਾਂ ਛਾਪਾ ਮਾਰਿਆ ਅਤੇ ਉਸਨੂੰ ਫੜ ਲਿਆ।