post

Admin

(Chief Editor)

National

ਦਿੱਲੀ ਪੁਲਸ ਨੇ ਗੁਰੂ ਰੰਧਾਵਾ ਦੇ ਜਿੰਮ 'ਤੇ ਫਾਇਰਿੰਗ ਮਾਮਲੇ ਵਿਚ ਦੋ ਨੂੰ ਕੀਤਾ ਗ੍ਰਿਫ਼ਤਾਰ

post-img

ਦਿੱਲੀ ਪੁਲਸ ਨੇ ਗੁਰੂ ਰੰਧਾਵਾ ਦੇ ਜਿੰਮ 'ਤੇ ਫਾਇਰਿੰਗ ਮਾਮਲੇ ਵਿਚ ਦੋ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 25 ਜੂਨ 2026 : ਭਾਰਤ ਦੇਸ ਦੀ ਰਾਜਧਾਨੀ ਦਿੱਲੀ (Delhi) ਦੇ ਪੱਛਮ ਵਿਹਾਰ ਵਿਖੇ ਬਣੇ ਜਿੰਮ 'ਤੇ ਫਾਇਰਿੰਗ ਮਾਮਲੇ ਵਿਚ ਦਿੱਲੀ ਪੁਲਸ ਨੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਰਾਜਧਾਨੀ ਦਿੱਲੀ ਦੇ ਪੱਛਮ ਵਿਹਾਰ (Delhi West Vihar) ਇਲਾਕੇ `ਚ ਜੋ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ `24 ਐੱਚ. ਐੱਸ. ਫਿਟਨੈੱਸ ਜਿਮ` `ਤੇ 11 ਜੂਨ ਨੂੰ ਫਾਇਰਿੰਗ (Firing) ਕੀਤੀ ਗਈ ਸੀ ਦੇ ਮਾਮਲੇ ਵਿਚ ਹਾਲ ਦੀ ਘੜੀ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਹੈ ਦੀ ਪਛਾਣ ਹਕੀਕਤ ਅਤੇ ਸਾਗਰ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਵੇਂ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ ।

ਪੁਲਸ ਹੁਣ ਤੱਕ ਕਰ ਚੁੱਕੀ ਹੈ ਚਾਰ ਨੂੰ ਗ੍ਰਿਫ਼ਤਾਰ

ਜਿਕਰਯੋਗ ਹੈ ਕਿ ਦਿੱਲੀ ਪੁਲਸ ਵਲੋਂ ਪੰਜਾਬੀ ਗਾਇਕ ਗੁਰੂ ਰੰਧਾਵਾ (Punjabi singer Guru Randhawa) ਦੇ ਜਿੰਮ 'ਤੇ ਫਾਇਰਿੰਗ ਮਾਮਲੇ ਵਿਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕ੍ਰਾਈਮ ਬ੍ਰਾਂਚ ਨੇ ਬਹਾਦਰਗੜ੍ਹ ਤੋਂ ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਨੂੰ ਦਬੋਚਿਆ ਸੀ ।

Related Post

Instagram