post

Admin

(Chief Editor)

National

ਵਿਆਹੁਤਾ ਔਰਤ ਨੇ ਕਈਆਂ ਤਰ੍ਹਾਂ ਦੀਆਂ ਤਿੱਖੀਆਂ ਚੀਜਾਂ ਨਿਗਲੀਆਂ

post-img

ਵਿਆਹੁਤਾ ਔਰਤ ਨੇ ਕਈਆਂ ਤਰ੍ਹਾਂ ਦੀਆਂ ਤਿੱਖੀਆਂ ਚੀਜਾਂ ਨਿਗਲੀਆਂ

ਉਤਰ ਪ੍ਰਦੇਸ਼, 5 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਯਾਗਰਾਜ ਵਿਖੇ ਇਕ ਵਿਆਹੁਤਾ ਮਹਿਲਾ ਵਲੋਂ ਕਈ ਤਰ੍ਹਾਂ ਦੀਆਂ ਤਿੱਖੀਆ ਚੀਜਾਂ (Sharp objects) ਨਿਗਲ ਲਈਆਂ ਹਨ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਯੂ. ਪੀ. ਦੇ ਪ੍ਰਯਾਗਰਾਜ (Prayagraj) ਵਿਖੇ ਜੋ ਇਕ ਵਿਆਹੁਤਾ ਮਹਿਲਾ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਤਿੱਖੀਆਂ ਚੀਜਾਂ ਨਿਗਲ ਲੈਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮਹਿਲਾ ਦੀ ਪਛਾਣ 24 ਸਾਲਾ ਵਿਜਮਾ ਕੁਮਾਰੀ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਐਕਸ-ਰੇਅ ਅਤੇ ਸੀਟੀ ਸਕੈਨ ਵਿੱਚ ਉਸ ਦੇ ਪੇਟ ਦੇ ਅੰਦਰ ਇਹ ਚੀਜ਼ਾਂ ਦਿਖਾਈ ਦਿੱਤੀਆਂ । ਇਸ ਤੋਂ ਬਾਅਦ, ਸ਼ੁੱਕਰਵਾਰ ਨੂੰ ਇੱਕ ਨਿੱਜੀ ਹਸਪਤਾਲ (Private hospital) ਵਿੱਚ ਉਸ ਦਾ ਆਪ੍ਰੇਸ਼ਨ ਕੀਤਾ ਗਿਆ ।

ਕੀ ਕਾਰਨ ਰਿਹਾ ਔਰਤ ਵਲੋਂ ਅਜਿਹਾ ਕੀਤੇ ਜਾਣ ਦਾ

ਪ੍ਰਾਪਤ ਸੂਚਨਾ ਮੁਤਾਬਕ ਡਾਕਟਰ ਅਨੁਸਾਰ ਉਕਤ ਮਹਿਲਾ ਜੋ ਕਿ ਮਾਨਸਿਕ ਤਣਾਅ ਅਤੇ ਡਿਪਰੈਸ਼ਨ (Depression) ਤੋਂ ਪੀੜ੍ਹਤ ਸੀ ਨੂੰ ਪਾਈਕਾ ਨਾਮਕ ਇਕ ਬਿਮਾਰੀ ਹੋ ਗਈ ਹੈ, ਜਿਸ ਕਾਰਨ ਉਹ ਖਾਣ ਯੋਗ ਨਾ ਹੋਣ ਵਾਲੀਆਂ ਚੀਜਾਂ ਨੂੰ ਵੀ ਖਾਣ ਲੱਗ ਜਾਂਦੀ ਹੈ । ਔਰਤ ਵਲੋਂ ਇਸ ਬਿਮਾਰੀ ਦੇ ਚਲਦਿਆਂ ਛੇ ਸੂਈਆਂ, ਵਾਲਾ ਵਾਲੀਆਂ ਤਿੱਖੀਆਂ ਪਿੰਨਾਂ ਅਤੇ ਕੱਚ ਦੀਆਂ ਚੂੜੀਆਂ ਦੇ ਟੁੱਕੜੇ ਨਿਗਲ ਲਏ ਗਏ ਸਨ ।

Related Post

Instagram