post

Jasbeer Singh

(Chief Editor)

National

ਦਿੱਲੀ ਪੁਲਸ ਨੇ ਦੋ ਹਜ਼ਾਰ ਕਰੋੜ ਦੀ ਕੀਮਤ ਦੀ 560 ਕਿਲੋ ਤੋਂ ਵੱਧ ਕੋਕੀਨ ਕੀਤੀ ਬਰਾਮਦ

post-img

ਦਿੱਲੀ ਪੁਲਸ ਨੇ ਦੋ ਹਜ਼ਾਰ ਕਰੋੜ ਦੀ ਕੀਮਤ ਦੀ 560 ਕਿਲੋ ਤੋਂ ਵੱਧ ਕੋਕੀਨ ਕੀਤੀ ਬਰਾਮਦ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਪੁਲਸ ਨੇ 560 ਕਿਲੋ ਤੋਂ ਵੱਧ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਦਿੱਲੀ ਪੁਲਸ ਮੁਤਾਬਕ ਇਸ ਕੋਕੀਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 2000 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਸ ਹੁਣ ਇਸ ਮਾਮਲੇ ਵਿੱਚ ਨਾਰਕੋ-ਟੇਰਰ ਐਂਗਲ ਦੀ ਵੀ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ ਕੋਕੀਨ ਦੀ ਇਸ ਵੱਡੀ ਖੇਪ ਪਿੱਛੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਹੱਥ ਹੈ। ਵੱਡੀ ਮਾਤਰਾ ਵਿੱਚ ਕੋਕੀਨ ਦੀ ਬਰਾਮਦਗੀ ਨੂੰ ਸਪੈਸ਼ਲ ਸੈੱਲ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਐਡੀਸ਼ਨਲ ਸੀ.ਪੀ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਤੁਸ਼ਾਰ ਗੋਇਲ ਵਾਸੀ ਬਸੰਤ ਵਿਹਾਰ, ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤੁਸ਼ਾਰ ਦੇ ਦੋ ਸਾਥੀ ਹਿਮਾਂਸ਼ੂ ਅਤੇ ਔਰੰਗਜ਼ੇਬ ਵੀ ਇਸ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਕੁਰਲਾ ਵੈਸਟ ਰਿਸੀਵਰ ਭਰਤ ਜੈਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ।

Related Post