post

Jasbeer Singh

(Chief Editor)

National

ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ

post-img

ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ ਨਵੀਂ ਦਿੱਲੀ, 12 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਨੇੜੇ ਹੋੋਏ ਧਮਾਕੇ ਵਿਚ ਸ਼ੱਕੀ ਲਾਲ ਰੰਗ ਦੀ ਈਕੋ ਫੋਰਡ ਕਾਰ ਦੀ ਭਾਲ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਹੈ। ਕਾਰ ਦੀ ਭਾਲ ਲਈ ਪੁਲਸ ਨੇ ਕੀਤਾ ਹੈ ਐਲਰਟ ਜਾਰੀ ਜਿਸ ਕਾਰ ਦੀ ਭਾਲ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਹੈ ਦੇ ਲਈ ਦਿੱਲੀ ਪੁਲਸ ਵਲੋਂ ਕੌਮੀ ਰਾਜਧਾਨੀ ਦਿੱਲੀ ਦੇ ਸਮੁੱਚੇ ਪੁਲਸ ਸਟੇਸ਼ਨਾਂ, ਚੌਂਕੀਆਂ ਅਤੇ ਸਰਹੱਦੀ ਚੌਂਕੀਆਂ ਨੂੰ ਵੀ ਐਲਰਟ ਜਾਰੀ ਕੀਤਾ ਗਿਆ ਹੈ। ਭਰੋਸੇਯੋਗ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਕਰਨ ਵਾਲਿਆਂ ਕੋਲ ਸਿਰਫ਼ ਇਕ ਆਈ-20 ਕਾਰ ਹੀ ਨਹੀਂ ਬਲਕਿ ਲਾਲ ਰੰਗ ਦੀ ਫੋਰਡ ਈਕੋਸਪੋਰਟ ਕਾਰ ਵੀ ਸੀ। ਕਾਰ ਦਾ ਪਤਾ ਲਗਾਉਣ ਲਈ ਦਿੱਲੀ ਪੁਲਿਸ ਦੀ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ ਲਾਲ ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਜਦਕਿ ਗੁਆਂਢੀ ਸੂਬੇ ਹਰਿਆਣਾ ਅਤੇ ਉਤਰ ਪ੍ਰਦੇਸ਼ ਦੀ ਪੁਲਿਸ ਨੂੰ ਵੀ ਇਸ ਲਾਲ ਰੰਗ ਦੀ ਕਾਰ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ।

Related Post

Instagram