ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਹਾਈਕੋਰਟ ਵਿਚ ਕੀਤੀ ਜ਼ਮਾਨਤ ਪਟੀਸ਼ਨ ਦਾਇਰ
- by Jasbeer Singh
- November 12, 2025
ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਹਾਈਕੋਰਟ ਵਿਚ ਕੀਤੀ ਜ਼ਮਾਨਤ ਪਟੀਸ਼ਨ ਦਾਇਰ ਚੰਡੀਗੜ੍ਹ, 12 ਨਵੰਬਰ 2025 : ਪ੍ਰਸਿੱਧ ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਕਿਊਂ ਕੀਤੀ ਹੈ ਜਯੋਤੀ ਮਲਹੋਤਰਾ ਨੇ ਪਟੀਸ਼ਨ ਦਾਇਰ ਪ੍ਰਸਿੱਧ ਹਰਿਆਣੀ ਯੂ-ਟਿਊਬਰ ਜਯੋਤੀ ਮਲਹੋਤਰਾ ਜਿਸ ਤੇ ਪਾਕਿਸਤਾਨ ਲਈ ਭਾਰਤ ਦੇਸ਼ ਦੀ ਜਾਸੂਸੀ ਕਰਨ ਦਾ ਦੋਸ਼ ਸੀ ਨੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਦੇ ਚਲਦਿਆਂ ਹੀ ਜਯੋਤੀ ਮਲਹੋਤਰਾ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।ਜਯੋਤੀ ਦੇ ਵਕੀਲ ਕੁਮਾਰ ਮੁਕੇਸ਼ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਸੁਣਵਾਈ ਜਲਦੀ ਹੋਣ ਦੀ ਸੰਭਾਵਨਾ ਹੈ। ਹਿਸਾਰ ਦੀ ਅਦਾਲਤ ਨੇ ਕਰ ਦਿੱਤੀ ਸੀ ਜ਼ਮਾਨਤ ਪਟੀਸ਼ਨ ਰੱਦ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਹਿਸਾਰ ਦੀ ਮਾਨਯੋਗ ਅਦਾਲਤ ਵਲੋਂ ਜਯੋਤੀ ਮਲਹੋਤਰਾ ਦੁਆਰਾ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਅਦਾਲਤ ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਆਰੋਪੀ ਨੂੰ ਜ਼ਮਾਨਤ ਦੇਣ ਨਾਲ ਜਾਂਚ ਵਿੱਚ ਰੁਕਾਵਟ ਆ ਸਕਦੀ ਹੈ।

