
ਜਮਹੂਰੀ ਕਿਸਾਨ ਸਭਾ ਵਁਲੋ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਮੰਗ ਪੱਤਰ
- by Jasbeer Singh
- December 20, 2024

ਜਮਹੂਰੀ ਕਿਸਾਨ ਸਭਾ ਵਁਲੋ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਫਸਲ ਦੀ ਖਰੀਦ ਮੌਕੇ ਲੱਗੇ ਕੱਟ ਨੂੰ ਵਾਪਸ ਕਰਵਾਉਣ, ਨਵੀ “ਨੈਸ਼ਨਲ ਪਾਲਸੀ ਔਨ ਐਗਰੀਕਲਚਰ ਮਾਰਕੀਟਿੰਗ” ਨੂੰ ਰੱਦ ਕਰਵਾਉਣ, ਪੰਜਾਬ ਦੇ ਦਰਿਆਵਾ ਤੇ ਧਰਤੀ ਨੂੰ ਪ੍ਰਦੂਸ਼ਤ ਹੋਣ ਤੋ ਬਚਾਉਣ ਅਤੇ ਕਣਕ ਉੱਪਰ ਗੁਲਾਬੀ ਸੁੰਡੀ ਦੇ ਹੱਮਲੇ ਦੇ ਰੋਕਧਾਮ ਦੇ ਉਪਾਅ ਲਈ 20 ਦਸੰਬਰ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦੇ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਅਜ ਜਮਹੂਰੀ ਕਿਸਾਨ ਸਭਾ ਪਟਿਆਲਾ ਵੱਲੋ ਦਰਸ਼ਨ ਸਿੰਘ ਬੇਲੂਮਾਜਰਾ, ਧੰਨਾ ਸਿੰਘ ਦੌਣ ਕਲਾਂ, ਰਾਜ ਕਿਸ਼ਨ ਨੂਰ ਖੇੜੀਆਂ ਤੇ ਕੋਰ ਸਿੰਘ ਕੋਟ ਖੁਰਦ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ । ਪ੍ਰੈੱਸ ਦੇ ਨਾ ਬਿਆਨ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਫੌਰੀ ਹੱਲ ਕਰੇ । ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸ਼ਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਦਿੱਲੀ ਜਾ ਰਹੇ ਕਿਸਾਨਾਂ ਤੇ ਬਾਰ-ਬਾਰ ਤਸ਼ੱਦਦ ਕਰਕੇ ਸਰਕਾਰਾਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ, ਜਿਸ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਮੁੱਚੇ ਭਾਰਤ ਵਿੱਚ ਜਿਲਾ ਹੈਡਕੁਾਰਟਰਾਂ ਦੇ ਵਿਸ਼ਾਲ ਰੋਸ ਧਰਨੇ ਦਿੱਤੇ ਜਾਣਗੇ । ਜਮਹੂਰੀ ਕਿਸਾਨ ਸਭਾ ਪਟਿਆਲੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰੇਗੀ । ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਕਰਮ ਸਿੰਘ, ਇਕਬਾਲ ਸਿੰਘ, ਭਜਨ ਸਿੰਘ, ਰੂਪ ਸਿੰਘ, ਚਮਕੌਰ ਸਿੰਘ, ਪਰਮਵੀਰ ਸਿੰਘ ਤੇ ਬੀਰੂ ਰਾਮ ਕਿਸਾਨ ਆਗੂ ਹਾਜ਼ਰ ਹੋਏ ।
Related Post
Popular News
Hot Categories
Subscribe To Our Newsletter
No spam, notifications only about new products, updates.