post

Jasbeer Singh

(Chief Editor)

Patiala News

ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਨਵੀਂ ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਬਾਰੇ ਕਰਵਾਇਆ ਗਿਆ ਚੇਤਨਾ ਸੈਮੀਨਾਰ

post-img

ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਨਵੀਂ ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਬਾਰੇ ਕਰਵਾਇਆ ਗਿਆ ਚੇਤਨਾ ਸੈਮੀਨਾਰ ਕੇਂਦਰ ਦੁਆਰਾ ਥੋਪੀ ਜਾ ਰਹੀ "ਨਵੀਂ ਸਿੱਖਿਆ ਨੀਤੀ"2020 ਮਨਜ਼ੂਰ ਨਹੀਂ : ਡੀ. ਟੀ. ਐੱਫ. ਐਮੀਨੈਂਸ ਸਕੂਲਾਂ ਦੁਆਰਾ ਦੂਸਰੇ ਸਕੂਲਾਂ ਦੇ ਫੀਡਿੰਗ ਘੇਰੇ ਵਿੱਚ ਦਾਖਲੇ ਕਰਨ ਦਾ ਜਥੇਬੰਦੀ ਵੱਲੋਂ ਲਿਆ ਗਿਆ ਸਖ਼ਤ ਨੋਟਿਸ ਪੰਜਾਬ ਦੇ ਸੱਭਿਆਚਾਰ ਅਤੇ ਖਿੱਤੇ ਦੀ ਲੋੜ ਅਨੁਸਾਰ ਕੀਤਾ ਜਾਵੇ ਸੂਬੇ ਦੀ ਸਿੱਖਿਆ ਨੀਤੀ ਦਾ ਨਿਰਮਾਣ ਪਟਿਆਲਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਭਾਦਸੋਂ ਬਲਾਕ ਵਿੱਚ ਪਿੰਡ ਦਿੱਤੂਪੁਰ ਜੱਟਾਂ ਵਿਖੇ ਕੇਂਦਰ ਸਰਕਾਰ ਦੁਆਰਾ ਲਿਆਂਦੀ ਗਈ "ਨਵੀਂ ਸਿੱਖਿਆ ਨੀਤੀ " ਸਬੰਧੀ ਅਧਿਆਪਕਾਂ ਲਈ ਚੇਤਨਾ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਹਰਦੀਪ ਸਿੰਘ ਟੋਡਰਪੁਰ ਸੂਬਾ ਸਕੱਤਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਸੂਬਾ ਕਮੇਟੀ ਮੈਂਬਰ ਡੀ. ਟੀ. ਐੱਫ. ਨੇ ਨਵੀਂ ਸਿੱਖਿਆ ਨੀਤੀ ਤਹਿਤ ਖੋਲ੍ਹੇ ਜਾ ਰਹੇ ਪੀ. ਐੱਮ. ਸ਼੍ਰੀ (ਪ੍ਰਧਾਨ ਮੰਤਰੀ ਸਕੂਲਜ਼ ਫ਼ਾਰ ਰਾਈਜਿੰਗ ਇੰਡੀਆ) ਪੰਜਾਬ ਸਰਕਾਰ ਦੇ ਸਕੂਲ ਆਫ਼ ਐਮੀਨੈਂਸ' ਅਤੇ ਪ੍ਰਾਇਮਰੀ ਦੀ ਤਜਵੀਜ਼ਸ਼ੁਦਾ 'ਸਕੂਲ ਆਫ਼ ਹੈਪੀਨੈੱਸ' ਸਕੀਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਵੇਂ ਇਸ ਨੀਤੀ ਰਾਹੀਂ ਕੇਂਦਰ ਦੁਆਰਾ ਰਾਜਾਂ ਦੇ ਅਧਿਕਾਰਾਂ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ । ਉਨਾਂ ਕਿਹਾ ਕਿ ਕੰਪਲੈਕਸ ਸਕੂਲ ਸਿਸਟਮ ਤਹਿਤ ਪੰਜਾਬ ਸਰਕਾਰ ਸਕੂਲਾਂ ਦੇ ਰਲੇਵੇ ਵੱਲ ਵੱਧ ਰਹੀ ਹੈ ਜੋ ਕਿ ਭਵਿੱਖ ਵਿੱਚ ਸਿੱਖਿਆ ਦੇ ਨਿੱਜੀਕਰਨ ਨੂੰ ਵਧਾਵੇਗਾ। ਨਵੀਂ ਸਿੱਖਿਆ ਨੀਤੀ 2020 ਰਾਹੀਂ ਗੈਰ-ਵਿਗਿਆਨਕ ਅਤੇ ਪਿਛਾਖੜ ਵਿਚਾਰਾਂ ਵਾਲਾ ਸਿਲੇਬਸ ਲਾਗੂ ਕਰਦੇ ਹੋਏ ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਅੱਗੇ ਗੋਡੇ ਟੇਕ ਕੇ ਸਭ ਸ਼ਰਤਾਂ ਮੰਨ ਰਹੀ ਹੈ ਜੋ ਕੇ ਸਰਾਸਰ ਗਲਤ ਹੈ । ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ 8 ਮਾਰਚ ਨੂੰ ਸੂਬਾ ਕਾਨਫਰੰਸ ਕਰਕੇ ਮੰਗ ਕੀਤੀ ਜਾਵੇਗੀ ਕਿ ਪੰਜਾਬ ਕੈਬਿਨਟ ਵੱਲੋਂ 5 ਸਤੰਬਰ 2024 ਨੂੰ ਕੀਤੇ ਫੈਸਲੇ ਨੂੰ ਲਾਗੂ ਕਰਦਿਆਂ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ 'ਵਿਗਿਆਨਕ ਲੀਹਾਂ' ਤੇ ਸੂਬੇ ਦੀ ਆਪਣੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ ਜਾਵੇ,ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਕੌਮੀ ਸਿੱਖਿਆ ਨੀਤੀ 2020 ਅਤੇ ਕੌਮੀ ਪਾਠਕ੍ਰਮ ਫਰੇਮਵਰਕ 2023 ਅਧਾਰਿਤ ਢਾਂਚਾਗਤ ਅਤੇ ਸਿਲੇਬਸ ਤਬਦੀਲੀਆਂ ਨੂੰ ਪੰਜਾਬ ਵਿੱਚ ਲਾਗੂ ਕਰਨ ਤੇ ਰੋਕ ਲਗਾਈ ਜਾਵੇ, ਇਸ ਸਬੰਧੀ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾਸ ਕੀਤਾ ਜਾਵੇ, ਸਿੱਖਿਆ ਨੂੰ ਭਾਰਤੀ ਸੰਵਿਧਾਨ ਦੀ ਸਮਵਰਤੀ ਸੂਚੀ ਦੀ ਥਾਂ ਰਾਜ ਸੂਚੀ ਵਿੱਚ ਦਰਜ ਕਰਨ ਦੀ ਮੰਗ ਅਧਾਰਤ ਮਤਾ ਵਿਧਾਨ ਸਭਾ ਪੰਜਾਬ ਵਿੱਚ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ, ਮਿਡਲ ਸਕੂਲਾਂ ਨੂੰ ਬੰਦ ਕਰਨ ਬਾਰੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਐਲਾਨ ਵਾਪਸ ਕਰਵਾਏ ਜਾਣ ਅਤੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹਰੇਕ ਤਰ੍ਹਾਂ ਦੀਆਂ ਖਾਲੀ ਅਸਾਮੀਆਂ ਨੂੰ ਪ੍ਰਮੋਸ਼ਨ (75 %) ਅਤੇ ਸਿੱਧੀ ਭਰਤੀ (25%) ਰਾਹੀਂ ਭਰਨਾ ਯਕੀਨੀ ਬਣਾਇਆ ਜਾਵੇ,ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਕਾਦਮਿਕ ਅਤੇ ਪ੍ਰਸ਼ਾਸਕੀ ਮਾਮਲਿਆਂ ਵਿੱਚ ਨੌਕਰਸ਼ਾਹੀ ਦੀ ਥਾਂ ਸਿੱਖਿਆ ਸ਼ਾਸਤਰੀਆਂ/ ਪੰਜਾਬ ਸਿੱਖਿਆ ਕਾਡਰ ਨੂੰ ਫੈਸਲਾਕੁੰਨ ਭੂਮਿਕਾ ਵਿੱਚ ਰੱਖਿਆ ਜਾਵੇ । ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ( ਐਸ. ਸੀ. ਈ. ਆਰ. ਟੀ.), ਡਾਇਰੈਕਟਰ ਸਿੱਖਿਆ ਭਰਤੀ ਬੋਰਡ ਦੇ ਅਹੁਦੇ ਪੰਜਾਬ ਸਿੱਖਿਆ ਕਾਡਰ ਵਿੱਚੋਂ ਪ੍ਰਮੋਸ਼ਨ ਰਾਹੀਂ ਭਰਨ ਦਾ ਪੁਰਾਣਾ ਚਲਨ ਬਹਾਲ ਕੀਤਾ ਜਾਵੇ। ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਲੰਬੇ ਸਮੇਂ ਤੋਂ ਖਾਲੀ ਅਹੁੱਦਾ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਵਿੱਚੋਂ ਭਰਿਆ ਜਾਵੇ । ਜਿਲਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਮਿਤੀ ਦਾ ਐਲਾਨ ਕਰਕੇ ਬਲਾਕ ਵਿੱਚੋਂ ਵੱਡੀ ਗਿਣਤੀ ਅਧਿਆਪਕਾਂ ਨੂੰ ਲੈ ਕੇ ਜਥੇਬੰਦੀ ਵੱਲੋਂ ਮਾਸ ਡੈਪੂਟੇਸ਼ਨ ਦੁਆਰਾ ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਪਟਿਆਲਾ ਨਾਲ ਮੀਟਿੰਗ ਕਰਕੇ ਇਹ ਮੰਗ ਕੀਤੀ ਜਾਵੇਗੀ ਕਿ ਐਮੀਨੈਂਸ ਸਕੂਲਾਂ ਦੁਆਰਾ ਨੌਵੀਂ ਅਤੇ ਗਿਆਰਵੀਂ ਦੀਆਂ ਤਹਿਸ਼ੁਦਾ 35-35 ਸੀਟਾਂ ਉੱਪਰ ਅਤੇ ਆਪਣੇ ਫੀਡਿੰਗ ਸਕੂਲਾਂ ਵਿੱਚੋਂ ਹੀ ਦਾਖਲਾ ਕਰਨਾ ਚਾਹੀਦਾ ਹੈ । ਦੂਸਰੇ ਸਕੂਲਾਂ ਦੇ ਫੀਡਿੰਗ ਘੇਰੇ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਉਹਨਾਂ 7 ਮਾਰਚ ਨੂੰ ਨਾਭਾ ਵਿਖੇ ਹੋਣ ਵਾਲੇ ਦੂਸਰੇ "ਚੇਤਨਾ ਸੈਮੀਨਾਰ" ਵਿੱਚ ਵੱਡੀ ਗਿਣਤੀ ਅਧਿਆਪਕਾਂ ਨੂੰ ਭਾਗ ਲੈਣ ਦੀ ਅਪੀਲ ਕੀਤੀ । ਸੈਮੀਨਾਰ ਦੇ ਅੰਤ ਵਿੱਚ ਭਾਦਸੋਂ -2 ਦੇ ਸਕੱਤਰ ਰਣਧੀਰ ਸਿੰਘ ਖੇੜੀਮਾਨੀਆਂ ਨੇ ਸੈਮੀਨਾਰ ਵਿੱਚ ਪੁੱਜੇ ਸਾਰੇ ਅਧਿਆਪਕ ਸਾਥੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਬਲਾਕ ਭਾਦਸੋਂ -1 ਦੇ ਪ੍ਰਧਾਨ ਰਾਮ ਸ਼ਰਨ, ਸਕੱਤਰ ਭਜਨ ਸਿੰਘ, ਕੁਲਦੀਪ ਗੋਬਿੰਦਪੁਰਾ,ਬੇਅੰਤ ਸਿੰਘ, ਸ਼ਿਵ ਪੰਡੀਰ, ਲਵਨੀਸ਼ ਕੁਮਾਰ, ਗੁਰਿੰਦਰ ਸਿੰਘ,ਸੀਐੱਚਟੀ ਬਿਕਰਮਜੀਤ ਸਿੰਘ, ਜਰਨੈਲ ਸਿੰਘ, ਰਣਧੀਰ ਸਿੰਘ ਦਿੱਤੂਪੁਰ ਜੱਟਾਂ, ਸਦਾਵਰਤ ਸਿੰਘ, ਮੈਡਮ ਰਣਬੀਰ ਕੌਰ, ਦਰਸ਼ਨਾ ਕੁਮਾਰੀ, ਬਲਕਿਰਨ ਕੌਰ, ਗੁਰਮੀਤ ਸਿੰਘ, ਜਗਦੀਪ ਸਿੰਘ, ਮੱਖਣ ਸਿੰਘ, ਸੰਦੀਪ ਕੁਮਾਰ, ਅੰਮ੍ਰਿਤਵੀਰ ਸਿੰਘ ,ਜਸਵਿੰਦਰ ਸਿੰਘ , ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮੈਡਮ ਅੰਮ੍ਰਿਤ ਪਾਲ ਕੌਰ, ਖੁਸ਼ਵਿੰਦਰ ਕੌਰ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਪਰਮਿੰਦਰ ਕੁਮਾਰ ,ਬਲਜਿੰਦਰ ਸਿੰਘ ਆਦਿ ਅਧਿਆਪਕ ਆਗੂ ਸ਼ਾਮਿਲ ਸਨ ।

Related Post