
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਡਿਜੀਟਲ ਵਰਕਸ਼ਾਪ ਦਾ ਆਯੋਜਨ
- by Jasbeer Singh
- April 22, 2025

ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਡਿਜੀਟਲ ਵਰਕਸ਼ਾਪ ਦਾ ਆਯੋਜਨ ਪ੍ਰੋਡਿਊਸਰ ਡਾ. ਚਰਨਜੀਤ ਸਿੰਘ ਚੋਪੜਾ ਨੇ ਵਿਦਿਆਰਥੀਆਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਪਟਿਆਲਾ, 22 ਅਪ੍ਰੈਲ 2025 : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਕਾਲਜ ਦੇ ਪ੍ਰਿੰਸੀਪਲ ਮੈਡਮ ਮਨਿੰਦਰ ਸਿੱਧੂ ਦੀ ਰਹਿਨੁਮਾਈ ਹੇਠ ਵਿਭਾਗ ਦੇ ਪ੍ਰੋਫੈਸਰ ਹਰਵਿੰਦਰ ਕੌਰ ਨੌਹਰਾ ਅਤੇ ਪ੍ਰੋਫੈਸਰ ਆਸਥਾ ਚਾਵਲਾ ਦੀ ਅਗਵਾਈ ਹੇਠ ਕਰਵਾਈ ਗਈ। ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਡਿਊਸਰ ਅਤੇ ਇੰਜੀਨੀਅਰ ਡਾ. ਚਰਨਜੀਤ ਸਿੰਘ ਚੋਪੜਾ ਵਿਸ਼ੇਸ਼ ਤੌਰ ਤੇ ਬੀਜੇਐਮਸੀ ਵਿਭਾਗ ਵਿੱਚ ਪਹੁੰਚੇ। ਸ੍ਰੀ ਚੋਪੜਾ ਜੀ ਨੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਵਾਉਣ ਤੋਂ ਪਹਿਲਾਂ ਮੀਡੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਨੇ ਮੀਡੀਆ ਦੇ ਸਾਕਾਰਾਤਮਕ ਤੇ ਨਕਾਰਾਤਮਕ ਪ੍ਰਭਾਵ ਅਤੇ ਮੀਡੀਆ ਦੀ ਨੈਤਿਕਤਾ ਬਾਰੇ ਵੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਕਨੀਕੀ ਜਾਣਕਾਰੀ ਦਾ ਗਿਆਨ ਹੋਣਾ ਬੇਹੱਦ ਲਾਜ਼ਮੀ ਹੈ ਕਿਉਂਕਿ ਅੱਜ ਤਕਨਾਲੋਜੀ ਦਾ ਯੁੱਗ ਹੈ ਜੇਕਰ ਵਿਦਿਆਰਥੀਆਂ ਕੋਲ ਤਕਨੀਕੀ ਜਾਣਕਾਰੀ ਹੋਵੇਗੀ ਤਾਂ ਵਿਦਿਆਰਥੀ ਕਿਸੇ ਵੱਡੇ ਮੁਕਾਮ ਤੇ ਪਹੁੰਚ ਸਕਦੇ ਹਨ। ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਕੋਲ ਪ੍ਰੋਡਿਊਸਰ, ਡਾਇਰੈਕਟਰ, ਫਿਲਮ ਮੇਕਰ ਆਦਿ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ ਕਿਉਂਕਿ ਵਿਦਿਆਰਥੀਆਂ ਨੂੰ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਨ ਦੇ ਬਹੁਤ ਸਾਰੇ ਮੌਕੇ ਮਿਲ ਸਕਦੇ ਹਨ। ਇਸ ਕਰਕੇ ਵਿਦਿਆਰਥੀਆਂ ਨੂੰ ਤਕਨੀਕੀ ਜਾਣਕਾਰੀ ਦਾ ਗਿਆਨ ਹੋਣਾ ਬੇਹੱਦ ਜਰੂਰੀ ਹੈ । ਬਾਅਦ ਵਿੱਚ ਡਾ. ਚੋਪੜਾ ਨੇ ਕੰਪਿਊਟਰ ਤੇ ਫੋਟੋਸ਼ਾਪ ਰਾਹੀਂ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਕੇ ਦਿਖਾਇਆ। ਉਹਨਾਂ ਨੇ ਫੋਟੋਸ਼ਾਪ ਵਿੱਚ ਫੋਟੋ ਬਣਾਉਣਾ, ਫੋਟੋਜ ਦੀ ਆਡੀਟਿੰਗ, ਡਿਜੀਟਲ, ਜੇਪੀਜੀ, ਪੀਐਸਡੀ, ਲੇਅਰਜ ਆਦਿ ਟੂਲਜ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਉਹਨਾਂ ਨੇ ਫੋਟੋਸ਼ਾਪ ਤੇ ਵੱਖ ਵੱਖ ਤਸਵੀਰਾਂ ਨੂੰ ਅਲੱਗ ਅਲੱਗ ਸਥਿਤੀਆਂ ਵਿੱਚ ਲਗਾ ਕੇ ਦਿਖਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਕੈਮਰੇ ਦੇ ਫੰਕਸ਼ਨ ਅਤੇ ਕੰਪਿਊਟਰ ਅਤੇ ਮੋਬਾਇਲ ਵਿੱਚ ਵਰਤੇ ਜਾਣ ਵਾਲੇ ਸੋਫਟਵੇਅਰਾਂ ਬਾਰੇ ਵੀ ਜਾਣਕਾਰੀ ਦਿੱਤੀ । ਸ੍ਰੀ ਚੋਪੜਾ ਨੇ ਵਿਦਿਆਰਥੀਆਂ ਨੂੰ ਏ.ਆਈ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨੇ ਇਸ ਵਰਕਸ਼ਾਪ ਤੋਂ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.