post

Jasbeer Singh

(Chief Editor)

Patiala News

ਸਮਾਣਾ ਦੇ ਗਾਜੀਸਲਾਰ, ਕਾਕੜਾ, ਜਮਾਲਪੁਰ ਤੇ ਚੁਤੈਹਰਾ ਸਕੂਲਾਂ 'ਚ ਵੀ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹੋਏ ਵਿਕਾਸ ਕਾਰਜ ਮ

post-img

ਸਮਾਣਾ ਦੇ ਗਾਜੀਸਲਾਰ, ਕਾਕੜਾ, ਜਮਾਲਪੁਰ ਤੇ ਚੁਤੈਹਰਾ ਸਕੂਲਾਂ 'ਚ ਵੀ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹੋਏ ਵਿਕਾਸ ਕਾਰਜ ਮੁਕੰਮਲ -ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ ਸਮਾਣਾ, 2 ਮਈ : ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪਣੇ ਹਲਕੇ ਦੇ ਪਿੰਡਾਂ ਗਾਜੀਸਲਾਰ, ਕਾਕੜਾ, ਜਮਾਲਪੁਰ ਰਾਈਮਾਜਰਾ ਤੇ ਚੁਤੈਹਰਾ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਦੌਰਾਨ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਵਿੱਦਿਅਕ ਤੇ ਹੋਰ ਸਹਿ ਵਿੱਦਿਅਕ ਗਤੀਵਿਧੀਆਂ 'ਚ ਮੱਲਾਂ ਮਾਰਨ ਲਈ ਸਨਮਾਨ ਵੀ ਕੀਤਾ। ਜੌੜਾਮਾਜਰਾ ਨੇ ਇਸ ਦੌਰਾਨ ਗਾਜੀਸਲਾਰ ਪਿੰਡ 'ਚ 10.4 ਲੱਖ ਰੁਪਏ ਦੀ ਲਾਗਤ ਨਾਲ ਕਲਾਸ ਰੂਮ, ਜਮਾਲਪੁਰ ਰਾਈਮਾਜਰਾ 'ਚ 7.9 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, ਕਾਕੜਾ ਵਿੱਚ 9.3 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਤੇ ਚੁਤੈਹਰਾ ਸਕੂਲ ਵਿੱਚ ਵੀ ਵੱਖ-ਵੱਖ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਪੰਜਾਬ ਦੇ ਸਕੂਲਾਂ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਗਏ ਵਿਕਾਸ ਕਾਰਜਾਂ ਨੂੰ ਵਿਦਿਆਰਥਂਆਂ ਦੇ ਭਵਿੱਖ ਬਣਾਉਣ ਲਈ ਮੀਲ ਪੱਥਰ ਦੱਸਦਿਆਂ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਕੂਲਾਂ 'ਚ ਡਿਜੀਟਲ ਇੰਟ੍ਰੈਕਟਿਵ ਸਕਰੀਨਾਂ, ਨਵੇਂ ਬੈਂਚ ਤੇ ਕਮਰਿਆਂ ਸਮੇਤ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਕੇ ਦੇਸ਼ ਭਰ 'ਚ ਸਭ ਤੋਂ ਬਿਹਤਰ ਸਕੂਲਾਂ ਦਾ ਦਰਜਾ ਦੇ ਰਹੀ ਹੈ, ਇਸ ਨਾਲ ਸਰਕਾਰੀ ਸਕੂਲਾਂ ਵਿਚ ਨਵੇਂ ਪੁਰਾਣੇ ਬਲੈਕ ਬੋਰਡਾਂ ਦੀ ਥਾਂ ਸਮਾਰਟ ਇੰਟਰੈਕਟਿਵ ਬੋਰਡ, ਲਾਇਬ੍ਰੇਰੀਆਂ, ਲੈਬਾਰਟਰੀਆਂ, ਚਾਰਦੀਵਾਰੀਆਂ, ਨਵਾਂ ਫਰਨੀਚਰ, ਪੀਣ ਵਾਲਾ ਪਾਣੀ, ਟੁਆਇਲਟ ਬਲਾਕ, ਖੇਡਾਂ ਦੇ ਮੈਦਾਨ ਉਪਲਬਧ ਕਰਵਾਏ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਕੂਲਾਂ ਦੇ ਪ੍ਰਿੰਸੀਪਲ ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ, ਮਾਪੇ ਤੇ ਹੋਰ ਪਤਵੰਤੇ ਮੌਜੂਦ ਸਨ।

Related Post