 
                                             ਡੀਜੀਸੀਏ ਦਿੱਤੇ ਦਿੱਲੀ ਹਵਾਈ ਅੱਡੇ ਦੇ ਬਾਹਰ ਇਕ ਜਹਾਜ਼ ਦੇ ਇੰਜਣ ਦਾ ਹਿੱਸਾ ਮਿਲਣ ਦੀ ਘਟਨਾ ਦੀ ਜਾਂਚ ਦੇ ਹੁਕਮ
- by Jasbeer Singh
- September 5, 2024
 
                              ਡੀਜੀਸੀਏ ਦਿੱਤੇ ਦਿੱਲੀ ਹਵਾਈ ਅੱਡੇ ਦੇ ਬਾਹਰ ਇਕ ਜਹਾਜ਼ ਦੇ ਇੰਜਣ ਦਾ ਹਿੱਸਾ ਮਿਲਣ ਦੀ ਘਟਨਾ ਦੀ ਜਾਂਚ ਦੇ ਹੁਕਮ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਹਵਾਈ ਅੱਡੇ ਦੇ ਬਾਹਰ ਇਕ ਜਹਾਜ਼ ਦੇ ਇੰਜਣ ਦਾ ਹਿੱਸਾ ਮਿਲਣ ਦੀ ਘਟਨਾ ਦੀ ਜਾਂਚ ਦੇ ਹੁਕਮ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਦਿੱਤੇ ਹਨ। ਸੂਤਰਾਂ ਦੱਸਿਆ ਕਿ ਧਾਤ ਦਾ ਇਹ ਟੁਕੜਾ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦਾ ਹੋ ਸਕਦਾ ਹੈ ਜਿਸ ਨੇ ਸੋਮਵਾਰ ਨੂੰ ਹਵਾਈ ਅੱਡੇ `ਤੇ ਐਮਰਜੈਂਸੀ ਲੈਂਡਿੰਗ ਕੀਤੀ ਪਰ ਏਅਰਲਾਈਨ ਨੇ ਕਿਹਾ ਕਿ ਉਹ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਧਾਤ ਦੇ ਟੁਕੜੇ ਉਸ ਦੇ ਜਹਾਜ਼ ਦੇ ਸਨ ਜਾਂ ਨਹੀਂ।ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ) ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਕ ਸੂਤਰ ਨੇ ਦੱਸਿਆ ਕਿ ਇਹ ਹਿੱਸੇ ਸ਼ਾਇਦ ਜਹਾਜ਼ ਦੇ ਇੰਜਣ ਦੇ ਟੁੱਟੇ ਹੋਏ ਬਲੇਡ ਦੇ ਹਨ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     