

ਆਈਟੀ ਦੇ ਖੇਤਰ ’ਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਡਕਾਲਾ ਸਕੂਲ - ਏਆਈਐਫ ਦੁਆਰਾ ਡਕਾਲਾ ਸਕੂਲ 'ਚ ਦੋ ਰੋਜ਼ਾ ਟੀਚਰਜ਼ ਟਰੇਨਿੰਗ-ਕਮ-ਐਕਸਪੋਜ਼ਰ ਵਿਜ਼ਿਟ ਆਯੋਜਿਤ - ਪੰਜ ਸਕੂਲਾਂ ਦੇ 20 ਅਧਿਆਪਕਾਂ ਨੇ ਕੀਤੀ ਸ਼ਿਰਕਤ ਪਟਿਆਲਾ, 24 ਮਈ 2025 : ਆਧੁਨਿਕ ਟੈਕਨਾਲੌਜੀ ਦੀ ਦੁਨੀਆਂ ਵਿੱਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਹੁਣ ਜ਼ਿਲ੍ਹੇ ਦੇ ਹੋਰਨਾਂ ਸਕੂਲਾਂ ਨੂੰ ਸਿਖਲਾਈ ਦੇਣ ਦਾ ਮਹੱਤਵਪੂਰਨ ਕਾਰਜ ਕਰ ਰਿਹਾ ਹੈ। ਜਿਸ ਦੇ ਚੱਲਦਿਆ 22 ਤੇ 23 ਮਈ ਨੂੰ ਡਕਾਲਾ ਸਕੂਲ ਵਿਖੇ ਅਮਰੀਕਨ ਇੰਡੀਆ ਫੈਡਰੇਸ਼ਨ (ਏਆਈਐਫ) ਦੇ ਦੁਆਰਾ ਦੋ ਰੋਜ਼ਾ ਟੀਚਰਜ਼ ਟਰੇਨਿੰਗ-ਕਮ-ਐਕਸਪੋਜ਼ਰ ਵਿਜ਼ਿਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਰਵਿੰਦਰਪਾਲ ਸ਼ਰਮਾ, ਡਾਈਟ ਨਾਭਾ ਦੇ ਪ੍ਰਿੰਸੀਪਲ ਡਾ. ਸੰਦੀਪ ਨਾਗਰ, ਏਆਈਐਫ ਦੇ ਨੌਰਥ ਹੈਡ ਨਿਖਿਲ ਮਹਿਤਾ ਅਤੇ ਏਆਈਐਫ ਪਟਿਆਲਾ ਦੇ ਇੰਚਾਰਜ ਡਾ. ਪ੍ਰਿਯੰਕਾ ਕੌਸ਼ਿਕ ਨੇ ਸ਼ਿਰਕਤ ਕੀਤੀ। ਡਕਾਲਾ ਸਕੂਲ ਦੇ ਪ੍ਰਿੰਸੀਪਲ ਸੀਮਾ ਰਾਣੀ ਨੇ ਰੋਬੋਟਿਕ ਲੈਬ ਡੋਨਰ ਮਾਸ਼ਾ ਸਜਦੇ ਅਤੇ ਏਆਈਐਫ ਟੀਮ ਦਾ ਧੰਨਵਾਦ ਕੀਤਾ। ਜਿਸ ਦੌਰਾਨ ਜਿ਼ਲ੍ਹੇ ਦੇ ਪੰਜ ਸਕੂਲਾਂ, ਜਿਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ, ਸਕੂਲ ਆਫ ਐਮੀਨੈਂਸ ਫੀਲਖਾਨਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੌਰ ਅਤੇ ਮੇਜਬਾਨ ਸਕੂਲ ਸ਼ਾਮਲ ਹਨ, ਦੇ ਕੰਪਿਊਟਰ, ਸਾਇੰਸ ਅਤੇ ਗਣਿਤ ਵਿਸ਼ੇ ਨਾਲ ਸਬੰਧਿਤ ਅਧਿਆਪਕਾਂ ਨੇ ਸ਼ਮੂਲੀਅਤ ਕਰਕੇ ਰੋਬੋਟਿਕਸ ਬਾਰੇ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਬੋਟਿਕ ਲੈਬ ਦੇ ਇੰਚਾਰਜ ਤੇ ਕੰਪਿਊਟਰ ਅਧਿਆਪਕ ਦਲਬੀਰ ਸਿੰਘ ਨੇ ਦੱਸਿਆ ਕਿ ਇਹ ਐਕਸਪੋਜ਼ਰ ਵਿਜ਼ਿਟ ਬਹੁਤ ਹੀ ਲਾਹੇਵੰਦ ਸਿੱਧ ਹੋਇਆ ਹੈ। ਉਨ੍ਹਾਂ ਦੱਸਿਆ ਕਿ ਡਕਾਲਾ ਸਕੂਲ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਵਿਦਿਆਰਥੀ ਰੋਬੋਟਿਕਸ ਬਾਰੇ ਪੜ੍ਹਾਈ ਹਾਸਲ ਕਰ ਰਹੇ ਹਨ। ਜਿਨ੍ਹਾਂ ਵਿੱਚੋਂ 28 ਵਿਦਿਆਰਥੀ ਬਿੱਲਕੁਲ ਤਿਆਰ ਹਨ। ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਪ੍ਰੋਗਰਾਮ ਦੌਰਾਨ ਸਕੂਲ ਦੇ 10 ਵਿਦਿਆਰਥੀ ਮੁਹੰਮਦ ਰਿਹਾਨ, ਜਸਪ੍ਰੀਤ ਸਿੰਘ, ਮਨਪ੍ਰੀਤ ਕੌਰ, ਸ਼ਿਵਾਲੀ, ਮੁਸਕਾਨ ਖਾਨ, ਖੁਸ਼ਪ੍ਰੀਤ ਕੌਰ, ਪ੍ਰੀਆ ਬਾਵਾ, ਪ੍ਰੀਆ, ਅਮਨ ਅਤੇ ਮਨਵੀਰ ਸਿੰਘ ਨੇ ਬਾਹਰਲੇ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਰੋਬੋਟਿਕਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਹੈਰਾਨ ਕਰ ਦਿੱਤਾ। ਜਿਸ ਤਹਿਤ ਵੱਧ ਤੋਂ ਵੱਧ ਸਕੂਲਾਂ ਨੂੰ ਰੋਬੋਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਮਸ਼ੀਨ ਲਰਨਿੰਗ, ਕੋਡਿੰਗ ਅਤੇ ਪਾਈਥਨ ਪ੍ਰੋਗਰਾਮਿੰਗ ਬਾਰੇ ਜਾਗਰੂਕ ਕੀਤਾ ਜਾਵੇਗਾ। ਡੱਬੀ ਬਾਹਰੀ ਜ਼ਿਲ੍ਹਿਆਂ ਤੋਂ ਪੁੱਜੇ ਟਰੇਨਰ ਇਸ ਦੋ ਰੋਜ਼ਾ ਟੀਚਰਜ਼ ਟਰੇਨਿੰਗ-ਕਮ-ਐਕਸਪੋਜ਼ਰ ਵਿਜ਼ਿਟ ਦੌਰਾਨ ਬਾਹਰੀ ਜ਼ਿਲ੍ਹਿਆਂ ਤੋਂ ਵੀ ਟਰੇਨਰਜ਼ ਨੇ ਸ਼ਿਰਕਤ ਕੀਤੀ। ਜਿਸ ਦੇ ਚੱਲਦਿਂਆ ਮਾਨਸਾ ਜ਼ਿਲ੍ਹੇ ਤੋਂ ਪਰਦੀਪ ਸਿੰਘ ਤੇ ਵਿਜੇ ਪਾਲ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਸ਼ਦੀਪ ਸਿੰਘ ਅਤੇ ਰੋਪੜ਼ ਤੋਂ ਗੌਰਵ ਕਾਜਲਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ। ਡੱਬੀ ਐਨਆਰਆਈ ਕਰ ਰਹੇ ਵਿੱਤੀ ਮਦਦ ਪ੍ਰਸਿੱਧ ਸਮਾਜ ਸੇਵੀ ਅਤੇ ਐਨਆਰਆਈ ਮਾਸ਼ਾ ਸਜਦੇ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ। ਜਿਸ ਤਹਿਤ ਡਕਾਲਾ ਸਕੂਲ ਵਿੱਚ ਵਿਦਿਆਰਥੀਆਂ ਦੇ ਪ੍ਰੈਕਟਿਸ ਕਰਨ ਲਈ ਔਜਾਰ ਖਰੀਦੇ ਜਾ ਰਹੇ ਹਨ। ਜਿਸ ਨਾਲ ਵਿਦਿਆਰਥੀ ਵੱਖ-ਵੱਖ ਤਰਾਂ ਦੇ ਰੋਬੋਟਿਕਸ ਤਿਆਰ ਕਰਕੇ ਪ੍ਰੈਕਟਿਸ ਕਰਦੇ ਹਨ। ਡੱਬੀ 14 ਵਰਕਿੰਗ ਮਾਡਲ ਤਿਆਰ ਦੱਸਣਯੋਗ ਹੈ ਕਿ ਡਕਾਲਾ ਸਕੂਲ ਦੇ ਵਿਦਿਆਰਥੀ 14 ਪ੍ਰਕਾਰ ਦੇ ਵਰਕਿੰਗ ਮਾਡਲ ਤਿਆਰ ਕਰ ਚੁੱਕੇ ਹਨ। ਜਿਨ੍ਹਾਂ ਵਿੱਚ ਡਰਾਇਵਰ ਲੈੱਸ ਕਾਰ, ਰੋਬੋਟ ਡੌਗ, ਰੋਬੋਟ ਡੌਗ, ਮੂਨ ਰੌਬਰ, ਰੋਬੋਟਿਕ ਆਰਮ ਤੇ ਕਲਰ ਸੌਰਟਰ ਰੋਬੋਟ ਆਦਿ ਪ੍ਰਮੁੱਖ ਹਨ। ਫੋਟੋ ਕੈਪਸ਼ਨ - ਦੋ ਰੋਜ਼ਾ ਸਿਖਲਾਈ ਦੌਰਾਨ ਜਾਣਕਾਰੀ ਹਾਸਲ ਕਰਦੇ ਹੋਏ ਵਿਦਿਆਰਥੀ। ਫੋਟੋ ਕੈਪਸ਼ਨ - ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਹਾਜਰ ਵੱਖ-ਵੱਖ ਸਕੂਲਾਂ ਦੇ ਅਧਿਆਪਕ।
Related Post
Popular News
Hot Categories
Subscribe To Our Newsletter
No spam, notifications only about new products, updates.