ਦਿਲਜੀਤ ਦੁਸਾਂਝ ਤੇ ਨਿਗਮ ਅਧਿਕਾਰੀਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
- by Jasbeer Singh
- May 25, 2026
ਦਿਲਜੀਤ ਦੁਸਾਂਝ ਤੇ ਨਿਗਮ ਅਧਿਕਾਰੀਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਲੁਧਿਆਣਾ, 25 ਮਈ 2026 : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਨਗਰ ਨਿਗਮ ਅਧਿਕਾਰੀਆਂ ਤੇ ਦਿਲਜੀਤ ਦੁਸਾਂਝ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਸ਼ਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੁਧਿਆਣਾ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ, ਜਿਸ ਵਿਚ ਸਿੱਧੇ ਤੌਰ ‘ਤੇ ਲੁਧਿਆਣਾ ਦੇ ਮੇਅਰ ਦੇ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ । ਦੱਸਣਯੋਗ ਹੈ ਕਿ ਉਕਤ ਇੀਮੇਲ 25 ਮਈ ਦਿਨ ਸੋਮਵਾਰਦੀ ਸਵੇਰ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਰਕਾਰੀ ਈਮੇਲ ਆਈਡੀਜ਼ ਤੇ ਭੇਜੀ ਗਈ ਸੀ । ਭੇਜੀ ਗਈ ਈਮੇਲ ਵਿਚ ਕੀ ਕੀ ਲਿਖਿਆ ਗਿਆ ਹੈ ਲੁਧਿਆਣਾ ਵਿਖੇ ਜੋ ਨਿਗਮ ਅਧਿਕਾਰੀਆਂ ਨੂੰ ਈਮੇਲ ਭੇਜੀ ਗਈ ਹੈ ਵਿਚ ਲਿਖਿਆ ਗਿਆ ਹੈ ਕਿ ਬੰਬ ਦਾ ਸਮਾਂ ਤੇ 1. 11 ਵਜੇ ਲੁਧਿਆਣਾ ਦੇ ਮੇਅਰ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ‘ਤੇ ਰਾਤ 9 : 11 ਵਜੇ ਬੰਬ ਧਮਾਕੇ ਦੀ ਚਿਤਾਵਨੀ ਦਿੱਤੀ ਗਈ ਹੈ । ਹਮਲਾਵਰਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੋ ਵੀ ਦਿਲਜੀਤ ਦੋਸਾਂਝ ਦੀ ਮਦਦ ਕਰੇਗਾ ਉਸਨੂੰ ਮਾਰ ਦਿੱਤਾ ਜਾਵੇਗਾ ।
