July 6, 2024 02:51:44
post

Jasbeer Singh

(Chief Editor)

Entertainment

Diljit Dosanjh ਨੇ ਫਿਲਮ ਚਮਕੀਲਾ ਦਾ BTS ਵੀਡੀਓ ਕੀਤਾ ਸ਼ੇਅਰ, ਪਰਿਣੀਤੀ ਨਾਲ ਮਸਤੀ ਕਰਦੇ ਆਏ ਨਜ਼ਰ

post-img

ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ ‘ਅਮਰ ਸਿੰਘ ਚਮਕੀਲਾ’ ਜਲਦ ਹੀ ਨੇਟਫਲਿਜ਼ ‘ਤੇ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ ‘ਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਇਸੀ ਵਿਚਾਲੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ‘ਅਮਰ ਸਿੰਘ ਚਮਕੀਲਾ’ ਦਾ BTS ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਪਰਿਣੀਤੀ ਚੋਪੜਾ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਲਾਕਾਰ ‘ਅਧੀਏ ਦਾ ਨਸ਼ਾ ਚੜ ਗਿਆ’ ਗੀਤ ਗਾ ਰਹੇ ਹਨ ਅਤੇ ਪਰਿਣੀਤੀ ਨੂੰ ਨੱਚਦੇ ਦੇਖਿਆ ਜਾ ਸਕਦਾ ਹੈ। ਇਸਦੇ ਨਾਲ ਹੀ ਦਿਲਜੀਤ ਨੇ ਕੈਪਸ਼ਨ ‘ਚ ਲਿਖਿਆ ਕਿ ਅਮਰਜੋਤ ‘ਚ ਰਿਹਾਨਾ ਆ ਗਈ ਸੀਦੱਸ ਦੇਈਏ ਕਿ ਦਿਲਜੀਤ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ‘ਅਮਰ ਸਿੰਘ ਚਮਕੀਲਾ’ ਦਾ ਟ੍ਰੇਲਰ ਲਾਂਚ ਈਵੈਂਟ ਆਯੋਜਿਤ ਕੀਤਾ ਗਿਆ। ਇਸ ਈਵੈਂਟ ਦੌਰਾਨ ਦਿਲਜੀਤ ਦੋਸਾਂਝ ਭਾਵੁਕ ਹੁੰਦੇ ਨਜ਼ਰ ਆਏ। ਇਸ ਤੋਂ ਇਲਾਵਾ ਦਿਲਜੀਤ ਨੇ ਮਸ਼ਹੂਰ ਸੰਗੀਤਕਾਰ ਏ.ਆਰ ਰਹਿਮਾਨ ਦੇ ਪੈਰ ਵੀ ਛੂਹੇ।‘ਅਮਰ ਸਿੰਘ ਚਮਕੀਲਾ’ ਦਾ ਟ੍ਰੇਲਰ ਕਾਫੀ ਜ਼ਬਰਦਸਤ ਹੈ। 2 ਮਿੰਟ 37 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਚਮਕੀਲਾ ਫੈਕਟਰੀ ਵਿੱਚ ਜੁਰਾਬਾਂ ਬਣਉਂਦਾ ਹੈ ਪਰ ਉਸ ਦੇ ਦਿਮਾਗ ਵਿੱਚ ਸਿਰਫ਼ ਸੰਗੀਤ ਹੀ ਚੱਲਦਾ ਰਹਿੰਦਾ ਹੈ। ਫਿਰ ਉਹ ਇੱਕ ਸਟੇਜ ਤੋਂ ਆਪਣਾ ਸੰਗੀਤ ਸ਼ੁਰੂ ਕਰਦਾ ਹੈ ਅਤੇ ਇਸ ਦੌਰਾਨ ਉਸਦੀ ਮੁਲਾਕਾਤ ਪਰਿਣੀਤੀ ਨਾਲ ਹੁੰਦੀ ਹੈ।ਟ੍ਰੇਲਰ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਫਿਲਮ ਦੀ ਸ਼ੂਟਿੰਗ ਅਸਲ ਲੋਕੇਸ਼ਨਾਂ ‘ਤੇ ਕੀਤੀ ਗਈ ਹੈ। ਇਹ ਸਾਨੂੰ ਪੰਜਾਬ ਦੇ ਅਸਲੀ ਰੌਕਸਟਾਰ ਅਮਰ ਸਿੰਘ ਚਮਕੀਲਾ ਨਾਲ ਜਾਣੂ ਕਰਵਾਉਂਦੀ ਹੈ, ਜਿਸ ਨੂੰ ਅਕਸਰ ‘ਪੰਜਾਬ ਦਾ ਐਲਵਿਸ ਪ੍ਰੈਸਲੇ’ ਕਿਹਾ ਜਾਂਦਾ ਸੀ। ਇਹ ਦਰਸ਼ਕਾਂ ਨੂੰ ਪੰਜਾਬ ਦੇ ਲੋਕ ਸੰਗੀਤ ਦੀ ਝਲਕ ਵੀ ਦਿੰਦਾ ਹੈ ਜਿੱਥੇ ਚਮਕੀਲਾ ਦੀ ਆਵਾਜ਼ ਕਦੇ ਗਰਜਦੀ ਸੀ। ਟ੍ਰੇਲਰ ਤੋਂ ਇਹ ਵੀ ਸਾਫ ਹੈ ਕਿ ਪਰਿਣੀਤੀ ਚੋਪੜਾ ਫਿਲਮ ‘ਚ ਚਮਕੀਲਾ ਦੀ ਪਤਨੀ ਅਤੇ ਗਾਇਕਾ ਸਾਥੀ ਅਮਰਜੋਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਮਰ ਸਿੰਘ ਚਮਕੀਲਾ ਦਾ 27 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹੁਣ ਉਸ ਦੀ ਕਹਾਣੀ ਪਰਦੇ ‘ਤੇ ਦਸਤਕ ਦੇਵੇਗੀ।

Related Post