ਕਰਨ ਔਜਲਾ ਦਾ ਪੂਣੇ ਕੰਸਰਟ ਆਇਆ ਵਿਵਾਦਾਂ ਵਿਚ ਚੰਡੀਗੜ੍ਹ, 3 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਕਰਣ ਔਜਲਾ ਵਲੋਂ ਕੀਤੇ ਜਾ ਰਹੇ ਪੁਣੇ ਕੰਸਰਟ ਵਿਵਾਦਾਂ ਦੇ ਘੇਰੇ ਵਿਚ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਕਾਰਨ ਹੈ ਇਸਦੇ ਵਿਵਾਦਾਂ ਵਿਚ ਆਉਣ ਦਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ‘ਚ ਇੱਕ ਬਲਾਕਬਸਟਰ ਸ਼ੋਅ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ ਅੱਜ ਆਪਣੇ “ਪੌਪ ਕਲਚਰ ਇੰਡੀਆ ਟੂਰ 2026” ਦੇ ਹਿੱਸੇ ਵਜੋਂ ਮਹਾਂਲਕਸ਼ਮੀ ਲਾਨਜ਼, ਖਰਾੜੀ, ਪੁਣੇ ਵਿਚ ਜੋ ਕੰਸਰਟ ਕਰ ਰਿਹਾ ਹੈ ਤੋਂ ਪਹਿਲਾਂ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਚੰਡੀਗੜ੍ਹ ਦੀ ਪ੍ਰੋਫੈਸਰ ਧਰਨੇਵਰ ਦੀ ਸਿ਼ਕਾਇਤ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਰੋਹਿਣੀ ਉਬਾਲੇ ਨੇ ਸਬੰਧਤ ਪੁਲਸ ਸਟੇਸ਼ਨ ਨੂੰ ਆਦੇਸ਼ ਜਾਰੀ ਕੀਤੇ ਹਨ। ਕੀ ਆਦੇਸ਼ ਜਾਰੀ ਕੀਤੇ ਗਏ ਹਨ ਪੁਲਸ ਥਾਣੇ ਨੂੰ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਰੋਹਿਣੀ ਉਬਾਲੇ ਨੇ ਜੋ ਸਬੰਧਤ ਪੁਲਸ ਥਾਣੇ ਨੂੰ ਹੁਕਮ ਜਾਰੀ ਕੀਤੇ ਗਏ ਹਨ ਵਿਚ ਕਿਹਾ ਗਿਆ ਹੈ ਕਿ ਅਜਿਹੇ ਗਾਣਿਆਂ ਦਾ ਨਾਬਾਲਗਾਂ ‘ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਪੁਲਸ ਸਟੇਸ਼ਨ ਪੱਧਰ ‘ਤੇ ਢੁੱਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿਕਰਯੋਗ ਹੈ ਕਿ 25 ਫਰਵਰੀ-2026 ਨੂੰ ਡੀ. ਸੀ. ਪੀ. ਓ. (ਪੂਣੇ) ਨੂੰ ਲਿਖੇ ਇੱਕ ਪੱਤਰ ਵਿਚ ਪ੍ਰੋਫੈਸਰ ਡਾ. ਧਰਨੇਵਰ ਨੇ ਕਿਹਾ ਕਿ ਕਰਨ ਔਜਲਾ ਦੇ ਕਈ ਗਾਣੇ ਸ਼ਰਾਬ, ਨਸਿ਼ਆਂ ਅਤੇ ਬੰਦੂਕ ਸੱਭਿਆਚਾਰ ਨੂੰ ਉਤਸਾਹਿਤ ਕਰਦੇ ਹਨ ਅਤੇ ਔਰਤਾਂ ਪ੍ਰਤੀ ਚੰਗੇ ਨਹੀਂ ਹਨ।
