ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ
- by Jasbeer Singh
- March 30, 2026
ਪ੍ਰੋਗਰਾਮ ਦੌਰਾਨ ਸ਼ਰਾਬ ਦਾ ਗਲਾਸ ਸਟੇਜ ਤੇ ਲਿਆਉਣ ਤੇ ਹਨੀ ਸਿੰਘ ਆਏ ਵਿਵਾਦਾਂ ਵਿਚ ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਰੈਪਰ ਯੋ-ਯੋ ਹਨੀ ਸਿੰਘ ਹਾਲ ਹੀ ਵਿਚ ਇਕ ਵਾਰ ਫਿਰ ਵਿਵਾਦਾਂ ਵਿਚ ਘਿਰੇ ਹੋਏ ਨਜ਼ਰ ਆ ਰਹੇ ਹਨ। ਕੀ ਕਾਰਨ ਹਨੀ ਸਿੰਘ ਦੇ ਵਿਵਾਦਾਂ ਵਿਚ ਘਿਰਨ ਦਾ ਮਿਲੀ ਜਾਣਕਾਰੀ ਅਨੁਸਾਰ ਗਾਇਕ ਤੇ ਰੈਪਰ ਯੋ-ਯੋ ਹਨੀ ਸਿੰਘ ਦੇ ਜੋ ਹਾਲ ਹੀ ਵਿਚ ਇਕ ਵਿਵਾਦ ਵਿਚ ਘਿਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਮੁੱਖ ਕਾਰਨ 28 ਮਾਰਚ ਨੂੰ ਮੁੰਬਈ ਵਿਖੇ ਇਕ ਪ੍ਰੋਗਰਾਮ ਦੌਰਾਨ ਜਦੋਂ ਹਨੀ ਸਿੰਘ ਸਟੇਜ ਤੇ ਆਏ ਤਾਂ ਉਨ੍ਹਾਂ ਦੇ ਹੱਥ ਇਕ ਮਹਿਲਾ ਵਲੋਂ ਸ਼ਰਾਬ ਦਾ ਗਿਲਾਸ ਪਕੜਾ ਦਿੱਤਾ, ਜਿਸਨੂੰ ਲੈ ਕੇ ਉਹ ਸਰੋਤਿਆਂ ਸਾਹਮਣੇ ਸਟੇਜ ਤੇ ਆ ਗਏ, ਜਿਸਦੇ ਚਲਦਿਆਂ ਕਈਆਂ ਵਲੋਂ ਉਨ੍ਹਾਂ ਦਾ ਅਜਿਹਾ ਕਰਨਾ ਇਕ ਸਟਾਇਲ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਕਈਆਂ ਵਲੋਂ ਇਸਨੂੰ ਸ਼ਰਾਬ ਦਾ ਖੁੱਲ੍ਹ ਕੇੇ ਪ੍ਰਚਾਰ ਕਰਨਾ ਅਤੇ ਨੌਜਵਾਨਾਂ ਤੇ ਮਾੜਾ ਪ੍ਰਭਾਵ ਪੈਣਾ ਦੱਸਿਆ ਜਾ ਰਿਹਾ ਹੈ । ਹਨੀ ਸਿੰਘ ਅਕਸਰ ਹੀ ਰਹਿੰਦੇ ਹਨ ਕਿਸੇ ਨਾ ਕਿਸੇ ਵਿਵਾਦ ਵਿਚ ਘਿਰੇ ਦੇਖਣਯੋਗ ਹੈ ਕਿ ਪੰਜਾਬੀ ਗਾਇਕ ਤੇ ਰੈਪਰ ਯੋ-ਯੋ ਹਨੀ ਸਿੰਘ ਆਪਣੇ ਗੀਤਾਂ ਅਤੇ ਨਿੱਜੀ ਜਿੰਦਗੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੀ ਰਹਿੰਦੇ ਹਨ । ਉਹ ਅਕਸਰ ਆਪਣੇ ਗੀਤਾਂ ਵਿੱਚ ਅਸ਼ਲੀਲ ਡਾਂਸ ਮੂਵਜ਼ ਅਤੇ ਬੋਲਾਂ ਲਈ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ । ਹੁਣ ਇਸ ਨਵੇਂ ਵੀਡੀਓ ਨੇ ਇੱਕ ਵਾਰ ਫਿਰ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ।
