
ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਸੱਭ ਲਈ ਲਾਭਦਾਇਕ : ਪ੍ਰਿੰ. ਰਾਜਿੰਦਰ ਸਿੰਘ ਗਿੱਲ
- by Jasbeer Singh
- December 27, 2024

ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਸੱਭ ਲਈ ਲਾਭਦਾਇਕ : ਪ੍ਰਿੰ. ਰਾਜਿੰਦਰ ਸਿੰਘ ਗਿੱਲ ਪਟਿਆਲਾ : ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਕਾਲਜਾਂ ਅਤੇ ਸਕੂਲਾਂ ਦੇ ਮੁੱਖੀਆਂ ਨੂੰ ਪੱਤਰ ਭੇਜਕੇ ਲਿਖਿਆ ਹੈ ਕਿ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਈਆਂ ਜਾਣ। ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸਰਕਾਰੀ ਕਾਲਜ, ਰੋਪੜ ਵਲੋਂ ਆਪਣੇ ਐਨ ਐਸ ਐਸ ਵੰਲਟੀਅਰਾਂ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਦਿਲਵਾਈ। ਪ੍ਰਿੰਸੀਪਲ ਤੇਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ, ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਵਲੋਂ 165 ਤੋਂ ਵੱਲੋਂ ਵੰਲਟੀਅਰਾਂ ਨੂੰ ਆਫਤਾਵਾਂ, ਸੜਕੀ ਹਾਦਸਿਆਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਿਰ ਦੀ ਸੱਟਾਂ, ਸਦਮੇਂ ਅਤੇ ਪੀੜਤਾਂ ਨੂੰ ਠੀਕ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਅੱਗਾਂ ਦੀਆਂ ਕਿਸਮਾਂ ਅਤੇ ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਨ, ਕਿਡਨੈਪਿੰਗ, ਸਾਈਬਰ ਸੁਰੱਖਿਆ, ਬਾਰੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਏ ਅਤੇ ਵੰਲਟੀਅਰਾਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਤ ਕੀਤਾ । ਐਨ. ਐਸ. ਐਸ. ਪ੍ਰੋਗਰਾਮ ਕੌਆਰਡੀਨੇਟਰ ਮਨਪ੍ਰੀਤ ਸਿੰਘ, ਜਗਜੀਤ ਸਿੰਘ, ਕੁਲਦੀਪ ਕੌਰ, ਰਵਨੀਤ ਕੌਰ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਅਤੇ ਵਿਦਿਆਰਥੀਆਂ ਨੂੰ ਪਹਿਲੀ ਵਾਰ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਮਿਲ਼ੀ ਹੈ । ਇਸ ਮੌਕੇ ਚੰਦਰ ਗੁਪਤ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ ਤਰਨਜੋਤ ਕੋਰ ਨੇ ਆਪਣੇ ਪ੍ਰਿੰਸੀਪਲ ਸਰਦਾਰ ਜਤਿੰਦਰ ਸਿੰਘ ਗਿੱਲ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਜੀਵਨ ਬਚਾਓ ਟ੍ਰੇਨਿੰਗ ਪ੍ਰੋਗਰਾਮ, ਐਨ. ਐਸ. ਐਸ. ਵੰਲਟੀਅਰਾਂ ਅਤੇ ਸਕੂਲਾਂ ਕਾਲਜਾਂ ਵਿਖੇ ਸਾਲ ਵਿੱਚ ਦੋ ਤਿੰਨ ਵਾਰ ਜਰੂਰ ਹੋਣੇ ਚਾਹੀਦੇ ਹਨ । ਕਿਉਂਕਿ ਐਮਰਜੈਂਸੀ ਦੌਰਾਨ ਪੀੜਤਾਂ ਨੂੰ ਬਚਾਉਣ ਲਈ ਮੌਕੇ ਤੇ ਹਾਜਰ ਲੋਕ ਹੀ ਫਸਟ ਏਡ ਕਰਕੇ ਅਤੇ ਪਾਣੀ ਰੇਤੇ ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਕੇ, ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕ ਸਕਦੇ ਹਨ । ਕਾਲਜ਼ ਵਲੋਂ ਕਾਕਾ ਰਾਮ ਵਰਮਾ ਵਲੋਂ ਨਾਗਰਿਕਾਂ ਅਤੇ ਨੋਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਹਿੱਤ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦੀ ਚੰਗੀ ਸਿਹਤ ਤੰਦਰੁਸਤੀ ਅਰੋਗਤਾ ਲਈ ਅਰਦਾਸ ਕੀਤੀ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.